ਨਾਂਦੇੜ – ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲਨਗਰ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਨੇ ਅੱਜ ਪੰਜਾਬ’ ਤੋਂ ਜਥੇ ਸਮੇਤ ਪਹੁੰਚੇ ਉਘੇ ਸਮਾਜ ਸੇਵਕ ਸ. ਰੁਪਿੰਦਰ ਸਿੰਘ ਸ਼ਾਮਪੁਰਾ, ਪ੍ਰਧਾਨ ਭਾਈ ਘਨੱਈਆ ਜੀ ਵੈਲਫੇਅਰ ਸੁਸਾਇਟੀ ਪੰਜਾਬ, ਵਿਦੇਸ਼ੀ ਸਿੱਖ ਸ. ਜਸਵਿੰਦਰ ਸਿੰਘ ਧਾਲੀਵਾਲ ‘ਸਰਪ੍ਰਸਤ’ ਐਨ.ਆਰ.ਆਈ ਸਭਾ ‘ਪੰਜਾਬ’ ਅਤੇ ਪ੍ਰਧਾਨ ਗੁਰਦੁਆਰਾ ਸਾਹਿਬ ‘ਬਰਲਿਨ’ ਜਰਮਨੀ ਅਤੇ ਸ. ਸਤਨਾਮ ਸਿੰਘ ਕਲੇਰ ਡਿਪਟੀ ਅਟਾਰਨੀ ਗੁਰਦਾਸਪੁਰ ਦੀ ਤਖ਼ਤ ਸੱਚਖੰਡ ਸ੍ਰੀ ਹਜ਼ੁਰ ਸਾਹਿਬ ਅਬਿਚਲਨਗਰ ਸਾਹਿਬ ਵਿਖੇ ਉਨ੍ਹਾਂ ਵਲੋਂ ਦੇਸ਼ ਵਿਦੇਸ਼ ਅੰਦਰ ਨਿਭਾਈਆਂ ਜਾ ਰਹੀਆਂ ਧਾਰਮਿਕ, ਸਮਾਜਿਕ ਸੇਵਾਵਾਂ ਬਦਲੇ ਪਰਿਵਾਰਾਂ ਸਮੇਤ ਲੋਈ, ਸੱਚਖੰਡ ਸਾਹਿਬ ਲਿਟਰੈਚਰ, ਪ੍ਰਸ਼ਾਦਿ ਅਤੇ ਸਿਰੋਪੇ ਬਖਸਿਸ਼ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਸਨਮਾਨਿਤ ਕੀਤਾ ਗਿਆ। ਇਸ ਵਿੱਚ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਨਾਲ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਸ੍ਰੀ ਹਜ਼ੂਰ ਸਾਹਿਬ , ਨਾਂਦੇੜ ਵਿਖੇ ਨਾਨਕਸ਼ਾਹੀ ਕੈਲੰਡਰ ਅਨੁਸਾਰ 11 ਜਨਵਰੀ ਨੂੰ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਦਿਹਾੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ , ਪੰਜ ਪਿਆਰਿਆਂ , ਪੰਜ ਨਿਸ਼ਾਨਚੀਆਂ ਦੀ ਅਗਵਾਈ ਹੇਠ ਸਮੂਹ ਧਾਰਮਿਕ , ਪੰਥਕ ਜਥੇਬੰਦੀਆਂ ਦੀ ਸ਼ਮੂਲੀਅਤ ਸਮੇਤ ਗੁਰਪੁਰਬ ਮਨਾਇਆ ਜਾਵੇਗਾ। ਇਸ ਮੌਕੇ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ , ਮੀਤ ਜਥੇਦਾਰ ਸਿੰਘ ਸਾਹਿਬ ਭਾਈ ਜੋਤਇੰਦਰ ਸਿੰਘ, ਸਿੰਘ ਸਾਹਿਬ ਗਿਆਨੀ ਭਾਈ ਪ੍ਰਤਾਪ ਸਿੰਘ ਹੈਡ ਗ੍ਰੰਥੀ ਨੇ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਨਮ ਦਿਹਾੜੇ ਤੇ ਹੁੰਮ ਹੁੰਮਾ ਕੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਪਹੁੰਚਣ ਦੀ ਬੇਨਤੀ ਕੀਤੀ। ਇਸ ਮੌਕੇ ’ਤੇ ਗੁਰਦੁਆਰਾ ¦ਗਰ ਸਾਹਿਬ , ਡੇਰਾ ਸੰਤ ਬਾਬਾ ਨਿਧਾਨ ਸਿੰਘ, ਸ੍ਰੀ ਹਜ਼ੁਰ ਸਾਹਿਬ ਦੇ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਨੇ ਭਾਈ ਰੁਪਿੰਦਰ ਸਿੰਘ ਸ਼ਾਮਪੁਰਾ ਨੂੰ ਪੰਥਕ ਕਾਰਜਾਂ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਚੋਲਾ ਸਾਹਿਬ , ਪਗੜੀ , ਲੋਈ, ਹਾਰ ਅਤੇ ਸਿਰੋਪਾਓ ਬਖਸ਼ੀਸ਼ ਕਰਕੇ ਸਨਮਾਨ ਕੀਤਾ। ਇਸ ਮੌਕੇ ਸ. ਸਤਨਾਮ ਸਿੰਘ ਕਲੇਰ ਡਿਪਟੀ ਅਟਾਰਨੀ ਗੁਰਦਾਸਪੁਰ, ਸ. ਬਲਦੇਵ ਸਿੰਘ ਖਾਸਾਵਾਲੀ ਰਿਟਾ: ਪ੍ਰਿੰਸੀਪਲ , ਬੀਬੀ ਹਰਜੁਗਜੀਤ ਕੌਰ ਸ਼ਾਮਪੁਰਾ, ਸ. ਨਵਤੇਰ ਸਿੰਘ ਮਾਂਗਟ, ਸ. ਹਰਨੂਰ ਸਿੰਘ ਸ਼ਾਮਪੁਰਾ, ਬੀਬੀ ਸਰਗੁਨ ਕੌਰ ਦਿਉਂ, ਸ. ਨਵਰੂਪ ਸਿੰਘ ਚੰਡੀਗੜ੍ਹ, ਬੀਬੀ ਚੰਨਪ੍ਰੀਤ ਕੌਰ ਚੰਡੀਗੜ੍ਹ, ਬੀਬੀ ਰਜਵੰਤ ਕੌਰ ਰੰਧਾਵਾ, ਸ. ਨਵਕਿਰਨ ਸਿੰਘ ਰੰਧਾਵਾ, ਸ. ਪ੍ਰੇਮ ਸਿੰਘ ਗੁਰਦਾਸਨੰਗਲ , ਸ. ਸੁਖਦੇਵ ਸਿੰਘ ਗੁਰਦਾਸਨੰਗਲ ਸਰਪੰਚ, ਸ. ਜਗਦੀਪ ਸਿੰਘ ਧਾਲੀਵਾਲ, ਸ. ਭੁਪਿੰਦਰ ਸਿੰਘ ਕਲੇਰ, ਬੀਬੀ ਰਜਵੰਤ ਕੌਰ ਅਤੇ ਬੀਬੀ ਪਰਮਿੰਦਰ ਕੌਰ ਨੂੰ ਵੀ ਸਿਰੋਪੇ ਭੇਂਟ ਕੀਤੇ ਗਏ।
ਨਾਂਦੇੜ ’ਚ 11 ਜਨਵਰੀ ਨੂੰ ਮਨਾਇਆ ਜਾਵੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਦਿਹਾੜਾ
This entry was posted in ਪੰਜਾਬ.