ਸ੍ਰੀ ਮੁਕਤਸਰ ਸਾਹਿਬ (ਸੁਨੀਲ ਬਾਂਸਲ) -: ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਸੂਬੇ ਦੀਆਂ ਪਰਮ ਅਗੇਤ ਖੇਡਾਂ ਵਿੱਚ ਫਰਵਰੀ-2011 ਨੂੰ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਪੰਜਾਬ ਗੇਮਜ਼ (ਪੁਰਸ ਅਤੇ ਮਹਿਲਾ ) ਕਰਵਾਉਣ ਦਾ ਫੈਸਲਾ ਕੀਤਾ ਹੈ। ਜਿਸ ਵਿੱਚ ਅਥਲੈਟਿਕਸ, ਬਾਸਕਟਬਾਲ, ਬਾਕਸਿੰਗ, ਹਾਕੀ, ਕਬੱਡੀ ਸਰਕਲ ਸਟਾਈਲ, ਸੂਟਿੰਗ, ਵਾਲੀਬਾਲ , ਵੈਟ ਲਿਫਟਿੰਗ ਅਤੇ ਕੁਸ਼ਤੀ ਦੀਆਂ ਖੇਡਾਂ ਸ਼ਾਮਿਲ ਹਨ, ਕਰਵਾਈਆਂ ਜਾਣਗੀਆਂ। ਇਸ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਪ੍ਰਤੀ ਖੇਡ 21 ਲੱਖ ਰੁਪਏ ਦੀ ਰਾਸ਼ੀ ਨਗਦ ਇਨਾਮ ਵਜੋ ਦਿੱਤੀ ਜਾਵੇਗੀ ਅਤੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਨੂੰ ਕਰਮਵਾਰ 9 ਲੱਖ, 7 ਲੱਖ ਅਤੇ 5 ਲੱਖ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਜਾਵੇਗੀ। ਇਸ ਟੂਰਨਾਮੈਂਟ ਦੌਰਾਨ ਖਿਡਾਰੀਆਂ ਦੀ ਕਾਰਗੁਜ਼ਾਰੀ ਦੇ ਆਧਾਰ ਤੇ ਉਹਨਾਂ ਦੀ ਰਾਜ ਪੱਧਰੀ ਰੈਕਿੰਗ ਵੀ ਕੀਤੀ ਜਾਵੇਗੀ । ਇਸ ਰਾਜ ਪੱਧਰੀ ਖੇਡਾਂ ਦੇ ਸੈਮੀ ਫਾਈਨਲ ਅਤੇ ਫਾਈਨਲ ਮੈਚ ਸਮੇਤ ਉਦਘਾਟਨ / ਸਮਾਪਤੀ ਸਮਾਰੋਹ ਫਲੱਡ ਲਾਈਟਾਂ ਵਿੱਚ ਕਰਵਾਏ ਜਾਣਗੇ ਅਤੇ ਇਹਨਾਂ ਦਾ ਟੈਲੀਵਿਜਨ ਤੋਂ ਸਿੱਧਾ ਪ੍ਰਸ਼ਾਰਨ ਵੀ ਵਿਖਾਇਆ ਜਾਵੇਗਾ।
ਇਸ ਸਬੰਧ ਵਿੱਚ ਸ.ਬਲਵੰਤ ਸਿੰਘ ਜਿਲ੍ਹਾ ਸਪੋਰਟਸ ਅਫਸਰ ਨੇ ਦੱਸਿਆਂ ਕਿ ਇਹਨਾਂ ਖੇਡਾਂ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਕੰਟਨਜੈਂਟ ਵੀ ਮਾਨਯੋਗ ਡਿਪਟੀ ਕਮਿਸ਼ਨਰ
ਸ੍ਰੀ ਵਰੁਣ ਰੂਜ਼ਮ ਦੇ ਦਿਸ਼ਾਂ ਨਿਰਦੇਸ਼ ਹੇਠ ਭਾਗ ਲਵੇਗਾ। ਸ੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਦੀ ਚੋਣ ਕਰਨ ਲਈ ਗੇਮ ਵਾਈਜ ਟਰਾਇਲ ਮਿਤੀ 4 ਜਨਵਰੀ-2011 ਨੂੰ ਦੁਪਹਿਰ 12.00 ਵਜੇ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਲਏ ਜਾਣਗੇ। ਉਪਰੋਕਤ ਗੇਮਾਂ ਵਿੱਚ ਭਾਗ ਲੈਣ ਵਾਲੇ ਚਾਹਵਾਨ ਖਿਡਾਰੀ ਅਤੇ ਖਿਡਾਰਨਾਂ ਪਰੋਪਰ ਕਿੱਟ ਵਿੱਚ ਟਰਾਇਲ ਵਾਲੇ ਸਥਾਨ ਤੇ ਸਿਲੈਕਸ਼ਨ ਕਮੇਟੀ ਪਾਸ ਰਿਪੋਰਟ ਕਰਨ।
ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਪੰਜਾਬ ਗੇਮਜ਼ ਲਈ ਟਰਾਇਲ 4 ਜਨਵਰੀ ਤੋਂ
This entry was posted in ਪੰਜਾਬ.