ਗੁਰਸਿੱਖ ਫੈਮਲੀ ਕਲੱਬ (ਰਜਿ:) -ਲੁਧਿਆਣਾ ਵੱਲੋ ਨਵੇ ਸਾਲ ਦੀ ਆਮਦ ਤੇ ਸਥਾਨਕ ਰੋਟਰੀ ਕਲੱਬ ਵਿੱਚ ਸਲਾਨਾ ਸਮਾਗਮ ਮਨਾਇਆ ਗਿਆ। ਇਸ ਸਮਾਗਮ ਵਿੱਚ ਗੁਰਸਿੱਖ ਕਪੱਲ ਕਾਂਟੈਸਟ ਦਾ ਗ੍ਰੈਡਂ ਫਿਨਾਲੇ ਕਰਵਾਇਆ ਗਿਆ। ਕਲੱਬ ਦੇ ਡਰੈਕਟਰ ਅਮਨਪ੍ਰੀਤ ਸਿੰਘ ਜੀ ਨੇ ਦੱਸਿਆ ਕਿ ਇਸ ਗ੍ਰੈਡਂ ਫਿਨਾਲੇ ਵਿੱਚ ਵੱਖ-ਵੱਖ ਥਾਂਵਾ ਤੇ ਹੋਏ ਸਿਲੈਕਸ਼ਨ ਰਾਉਂਡ ਅਤੇ ਸੈਮੀਫਾਈਨਲ ਮੁਕਾਬਲਿਆ ਵਿੱਚੋ ਚੋਣੇ ਗਏ 6 ਗੁਰਸਿੱਖ ਜੋੜਿਆ ਨੇ ਆਪਣੀ ਕਲਾ ਦੇ ਜੌਹਰ ਵਿਖਾਏ।ਸਮਾਗਮ ਦੀ ਅਰਾਭੰਤਾ, ਸ: ਪ੍ਰਭਜੋਤ ਸਿੰਘ (ਪ੍ਰੋਜਾਕਟ ਇੰਚਾਰਜ) ਕਲੱਬ ਵੱਲੋ ਚਲਾਏ ਗਏ ਗੁਰਮੱਤ ਕਾਰਜਾ ਜਾਣਕਾਰੀ ਨਾਲ ਕੀਤੀ, ਕਲੱਬ ਦੇ ਚੈਅਰਮੈਨ, ਪ੍ਰਿੰਸੀਪਲ ਮਹਿਦੰਰ ਪ੍ਰਤਾਪ ਸਿੰਘ, ਗੁਰਪ੍ਰੀਤ ਸਿੰਘ, ਹਰਮਿੰਦਰ ਸਿੰਘ ਨੇ ਆਈ ਸੰਗਤ ਨੂੰ ਜੀ ਆਇਆ ਕਿਹਾ ਤੇ ਕਲੋੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ । ਉਪੰਰਤ ਬੀਰ ਖਾਲਸਾ ਦਲ ਗਤਕਾ ਕਲੱਬ ਵੱਲੋ ਗਤਕੇ ਦੇ ਜੌਹਰ ਦਿਖਾਏ ਜਿਸਦਾ ਸਭ ਸੰਗਤ ਨੇ ਖੂਬ ਆਨੰਦ ਮਾਣਿਆ, ਇਸ ਉਪਰੰਤ ਬੀਬੀ ਬਲਜੀਤ ਕੌਰ ਜੀ ਵੱਲੋ ਸ਼ਬਦ ਗਾਇਨ ਕਰਕੇ ਸਮਾਗਮ ਦੀ ਆਰੰਭਤਾ ਕੀਤੀ ਇਸ ਦੌਰਾਨ ਇਤਿਹਾਸਕ ਕਵਿਤਾਵਾਂ ਦਾ ਗਾਇਨ ਹੋਇਆ। ਕੱਪਲ ਕਾਂਟੈਸਟ ਦੇ ਪਹਿਲੇ ਗੇੜ ਵਿੱਚ ਸਾਰੇ ਗੁਰਸਿੱਖ ਜੌੜਿਆ ਨੇ ਵਾਰੀ ਵਾਰੀ ਆ ਕੇ ਆਪਣੇ ਬਾਰੇ ਜਾਣਕਾਰੀ ਦਿੱਤੀ । ਉਪੰਰਤ ਕੋਆਰਡੀਨੇਸ਼ਨ ਰਾਉਂਡ ਵਿੱਚ ਜੌੜਿਆਂ ਦਾ ਆਪਸੀ ਤਾਲਮੇਲ ਪਰਖਿਆ ਗਿਆ । ਟੈਲਂਟ ਰਾਉਂਡ ਵਿੱਚ ਸਭ ਨੇ ਆਪਣੇ ਹੁਨਰ ਦਿਖਾਏ। ਕੁਇਜ ਰਾਉਂਡ ਵਿੱਚ ਬੀਬੀ ਹਰਪ੍ਰੀਤ ਕੌਰ ਨੇ ਗੁਰਸਿਖ ਜੌੜਿਆ ਤੋ ਧਾਰਮਿਕ, ਸਮਾਜਿਕ ਅਤੇ ਚਲੰਤ ਮੁਦਿਆ ਤੇ ਪ੍ਰਸ਼ਨ ਪੁਛੇ ਗਏ। ਇਸੇ ਸਮਾਗਮ ਦੌਰਾਨ ਬੱਚਿਆ ਦਾ ਫੈਂਸੀ ਡਰੇਸ ਸ਼ੋਅ, ਰੈਂਪ ਵਾਕ, ਨੌਜੁਆਨਾ ਦਾ ਰੈਂਪ ਵਾਕ ਆਦਿ ਅਕਰਸ਼ਨ ਦਾ ਕੇਂਦਰ ਰਹੇ। ਗੁਰੱਿਸਖ ਫੈਮਲੀ ਕਲੱਬ ਦੇ ਇਸ ਸਮਾਗਮ ਵਿੱਚ ਸਰਬ ਸਾਂਝਾ ਇੰਟਰਨੈਸ਼ਨਲ ਗਰੁੱਪ ਵੱਲੋ ਦੋ ਧਾਰਮਿਕ ਗੀਤਾਂ ਤੇ ਸਟੇਜ ਪ੍ਰਫਾਰਮੈਂਸ ਦਿੱਤੀ ਗਈ। ਸ: ਜਸਵਿਦੰਰ ਸਿੰਘ ਚਿਨਾਰ ਹੌਜਰੀ ਵੱਲੋ ਬਹੁਤ ਹੀ ਸੁਰੀਲੀ ਆਵਾਜ ਵਿੱਚ ਛੱਲਾ ਗੀਤ ਗਾਇਆ ਗਿਆ ਜਿਸ ਨੂੰ ਸਭ ਨੇ ਸਰਾਹਿਆ। ਅਖੀਰ ਤੇ ਗੁਰੀਸੱਖ ਜੌੜਿਆਂ ਦੇ ਬ੍ਰਾਇਡਲ ਰਾਉਂਡ ਵਿੱਚ ਸਭ ਜੋੜਿਆ ਨੇ ਸ਼ਾਨਦਾਰ ਪੇਸਕਸ਼ ਕੀਤੀ। ਰੈਡ ਕਲਿਫ ਵੱਲੋ ਜੇਤੂ ਜੋੜੇ ਨੂੰ 2 ਰਾਤਾਂ ਤੇ ਤਿੰਨ ਦਿਨ ਦਾ ਹੋਟਲ ਕੰਟਰੀ ਇੰਨ ਦਾ ਗਿਫਟ ਵਾਉਚਰ, ਲੈਮਨ ਮੋਬਾਇਲ ਵੱਲੋ ਸ਼ਾਨਦਾਰ ਮੋਬਾਇਲ ਹੈਂਡਸੈਟ ਅਤੇ ਪ੍ਰਾਈਮ ਟੀ.ਵੀ, ਰੈਲੀਗੈਅਰ ਲਾਈਫ ਇਨਸੋਰੈਂਸ, ਚਾਵਲਾ ਸਵੀਟਸ ,ਚਿਨਾਰ ਹੌਜਰੀ ਮਿਲ, ਲਿਉ ਦੁਪੱਟਾ ਪਗਰੀ ਹਾਊਸ, ਗੁਰੁ ਰਾਮਦਾਸ ਅਡਵਾਂਸ ਕੰੋਿਪਊਟਰ ਐਜੂਕੇਸ਼ਨ ਵੱਲੋ ਸਪੌਨਸਰ ਗਿਫਟ ਦਿੱਤੇ ਗਏ। ਗੁਰਸਿੱਖ ਫੈਮਲੀ ਕਲੱਬ ਵੱਲੋਂ ਅੱਜ ਸਮਾਗਮ ਦੌਰਾਨ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਆਉਯਰਵੈਦਿਕ ਹੋਮਿੳਪੈਥੀ, ਡੈਂਟਲ, ਗਾਇਨੋ ਡਾਕਟਰਾਂ ਦੀ ਟੀਮ ਨੇ ਮਰੀਜ਼ਾ ਦਾ ਮੁਆਇਨਾ ਕੀਤਾ। ਨਿਰਨਾਇਕ ਮੰਡਲ ਵਿੱਚ ਡਾ. ਸਰਬਜੀਤ ਸਿੰਘ, ਲਾਇਨ ਜੇ.ਐਸ.ਖਹਿਰਾ, ਡਾ.ਸਰਬਜੋਤ ਕੌਰ ਸ਼ਾਮਲ ਹੋਏ। ਅਖੀਰ ਵਿੱਚ ਜਿੱਤੇ ਜੋਏ ਜੌੜੇ ਨੂੰ ਸੋਨੇ ਦਾ ਖੰਡਾ, ਰੰਗਦਾਰ ਟੀ.ਵੀ, ਡੀ.ਵੀ ਪਲੇਅਰ, ਜੂਸਰ ਮੀਕਸਰ ਅਤੇ ਹੌਰ ਅਨੇਕਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।