ਭਦੌੜ, (ਸਤਨਾਮ ਸੰਧੂ) -ਸਥਾਨਕ ਗੈਸ ਏਜੰਸੀ ਵਿਚ ਇਕ ਗੈਸ ਲੈਣ ਗਏ ਖਪਤਕਾਰ ਨੂੰ ਧੱਕੇ ਮਾਰ ਕੇ ਬਾਹਰ ਬਾਹਰ ਕੱਢਣ ਦਾ ਮਾਮਲਾ ਪ੍ਰਕਾਸ਼ ਵਿਚ ਆਇਆ ਹੈ। ਇਸ ਸਬੰਧੀ ਜੀਵਨ ਕੁਮਾਰ ਪੁੱਤਰ ਸ੍ਰੀ ਬੁੱਧ ਰਾਮ ਵਾਸੀ ਭਦੌੜ ਨੇ ਹਲਫੀਆ ਬਿਆਨ ਰਾਹੀ ਦੱਸਿਆ ਕਿ ਮੇਰੀ ਕਾਪੀ ਨੰ: ਐਸ. ਜੀ. 05530 ਤੇ ਮੈਂ 15-12-10 ਨੂੰ ਹੋਮ ਡਲਿਵਰੀ ਲਈ ਗੈਸ ਸਿ¦ਡਰ ਬੁੱਕ ਕਰਵਾਇਆ ਸੀ ਜੋ ਅੱਜ ਤੱਕ ਮੈਨੂੰ ਨਹੀਂ ਮਿਲਿਆ ਹੈ। ਜੀਵਨ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਇਹ ਗੈਸ ਏਜੰਸੀ ਠੇਕੇ ਦੇ ਅਧਾਰ ਉਪਰ ਅੱਗੇ ਦਿੱਤੀ ਹੋਈ ਹੈ। ਜਦ ਮੈ ਇਸ ਸਬੰਧੀ ਗੈਸ ਏਜੰਸੀ ਜਾ ਕੇ ਬੁੱਕ ਕਰਵਾਇਆ ਗੈਸ ਸਿੰ¦ਡਰ ਲੈਣ ਗਿਆ ਤਾਂ ਉਥੋ ਦੇ ਠੇਕੇਦਾਰਾਂ ਨੇ ਮੇਰੇ ਨਾਲ ਮਾੜ ਵਰਤਾਓ ਕੀਤਾ ਅਤੇ ਧੱਕੇ ਮਾਰਕੇ ਗੈਸ ਏਜੰਸੀ ਵਿਚੋ ਬਾਹਰ ਕੱਢ ਦਿੱਤਾ ਅਤੇ ਗੈਸ ਸਿ¦ਡਰ ਨਾ ਦੇਣ ਦੀ ਧਮਕੀ ਵੀ ਦਿੱਤੀ। ਉਹਨਾਂ ਅੱਗੇ ਦੱਸਿਆ ਕਿ ਠੇਕੇਦਾਰਾਂ ਵੱਲੋ ਬਿਨਾ ਕਿਸੇ ਡਰ ਦੇ ਗੈਸ ਦੀਆਂ ਗੱਡੀਆਂ ਲਾਗਲੇ ਪਿੰਡਾਂ ਵਿਚ ਬਲੈਕ ਵਿਚ ਵੇਚ ਰਹੇ ਹਨ ਤੇ ਆਮ ਜਨਤਾ ਨੂੰ ਗੈਸ ਦੀ ਸਪਲਾਈ ਸਮੇਂ ਸਿਰ ਨਾ ਦੇ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜੀਵਨ ਕੁਮਾਰ ਨੇ ਸਾਰੇ ਮਾਮਲੇ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਜਦ ਇਸ ਸਬੰਧੀ ਗੈਸ ਏਜੰਸੀ ਮਾਲਕਾਂ ਦਾ ਪੱਖ ਜਾਣ ਲਈ ਗੈਸ ਏਜੰਸੀ ਦੇ ਫੋਨ ਨੰ: 01679-275786 ਤੇ ਵਾਰ ਵਾਰ ਫੋਨ ਕਰਨ ਤੇ ਵੀ ਕਿਸੇ ਨੇ ਫੋਨ ਨਹੀਂ ਚੁੱਕਿਆ।