ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) :- ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜੇਕਰ ਕਿਸੇ ਕੰਮ ਨੂੰ ਸ਼ੌਂਕ ਤੇ ਲਗਨ ਨਾਲ ਕੀਤਾ ਜਾਵੇ ਤਾਂ ਉਸ ਦਾ ਆਪਣਾ ਹੀ ਮੁਕਾਮ ਹੁੰਦਾ ਹੈ। ਅਜਿਹਾ ਹੀ ਕਰ ਵਿਖਾਇਆ ਹੈ ਸ੍ਰੀ ਮੁਕਤਸਰ ਸਾਹਿਬ ਨਿਵਾਸੀ ਡਾ.ਅਮਰ ਸਿੰਘ ਨੇ। ਪੇਸ਼ੇ ’ਚ ਬਿਜਲੀ ਬੋਰਡ ਤੋਂ 31 ਸਾਲ ਦੀ ਸਰਵਿਸ ਮਰਗੋਂ ਬਤੌਰ ਜੇ.ਈ.ਰਿਟਾਇਰ ਸ.ਅਮਰ ਸਿੰਘ ਦਾ ਮੈਡੀਕਲ ਖੇਤਰ ’ਚ ਬੜਾ ਰੁਝਾਣ ਰਿਹਾ ਉਨ੍ਹਾਂ ਨੇ ਸ਼ੌਂਕ ਨਾਲ ਅੱਖਾਂ ਦੀਆਂ ਬਿਮਾਰੀਆਂ ਸੰਬੰਧੀ ਆਪਣੀ ਘੋਖ ਜਾਰੀ ਰੱਖੀ ਤੇ ਲਗਨ ਸਦਕਾ ਹੁਣ ਅੱਖਾਂ ਦੀਆਂ ਕਈ ਬਿਮਾਰੀਆਂ ਦਾ ਇਲਾਜ ਕਰਕੇ ਖੇਤਰ ਦਾ ਨਾਂ ਰੋਸ਼ਨ ਕੀਤਾ ਹੈ।
ਡਾ.ਅਮਰ ਸਿੰਘ ਦੀ 21 ਸਾਲਾਂ ਤੋਂ ਸਵੇਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਜਿਥੇ ਉਹ ਸਵੇਰੇ ਹੁਕਮਨਾਮੇ ਤੇ ਸ਼ਾਮ ਨੂੰ ਕਥਾ ਮਗਰੋਂ ਸੰਗਤ ਦੀਆਂ ਅੱਖਾਂ ’ਚ ਮੁਫ਼ਤ ਦਵਾਈ ਪਾਉਣ ਦੀ ਸੇਵਾ ਕਰ ਰਹੇ ਹਨ। ਡਾ.ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਰਿਟਾਇਰਮੈਂਟ ਮਗਰੋਂ ਵੀ ਆਪਣਾ ਸ਼ੋਕ ਜਾਰੀ ਰਖਦਿਆ ਡੀ.ਈ.ਐਮ.ਐਸ.ਡਿਪਲੋਮਾ ਕੀਤਾ ਤੇ ਹਰ ਪਾਸਿਓਂ ਡ੍ਰਾਈ ਆਈਜ਼, ਅੱਖਾਂ ਦੀ ਅਲਰਜ਼ੀ, ਅੱਖਾਂ ਦੇ ਜ਼ਖਮ, ਫੋਟੋ ਫੂਬੀਆਂ, ਟ੍ਰਿਕੋਮਾ, ਲੈਕਰੀਮੇਸ਼ਨ, ਇਨਫੈਕਸ਼ਨ ਆਦਿ ਦੇ ਇਲਾਜ ਤੋਂ ਹਾਰ ਚੁੱਕੇ ਮਰੀਜ਼ਾਂ ਨੂੰ ਬਿਲਕੁਲ ਤਦਰੁੰਸਤ ਕਰ ਵਿਖਾਇਆ।
ਇਸ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆ ਡਾ.ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਖਾਂ ਦੀਆਂ ਗੰਭੀਰ ਬਿਮਾਰੀਆਂ ਹੱਥ ’ਚ ਲੈਣ ਦਾ ਸ਼ੋਕ ਹੈ ਤੇ ਉਹ ਉਨ੍ਹਾਂ ਦੇ ਇਲਾਜ ਲਈ ਆਪਣੀ ਪੂਰੀ ਵਾਹ ਲਾ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਗੁਰੁਆਰਾ ਤਰਨਤਾਰਨ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਹ¤ਡ ਗ੍ਰੰਥੀ ਗਿਆਨੀ ਬਲਵੰਤ ਸਿੰਘ ਦਾ 12 ਸਾਲਾ ਲੜਕਾ ਰਣਜੀਤ ਸਿੰਘ ਜੋ ਅੱਖਾਂ ਦੀ ਅਲਰਜ਼ੀ ਤੇ ਡ੍ਰਾਈ ਆਈਜ਼ ਬਿਮਾਰੀ ਤੋਂ ਪੀੜਿਤ ਸੀ। ਬੰਬੇ ਤੇ ਪੂਨੇ ਦੇ ਮਾਹਿਰ ਡਾਕਟਰਾਂ ਵੱਲੋਂ ਜਵਾਬ ਮਿਲਣ ਮਗਰੋਂ ਉਨ੍ਹਾਂ ਵੱਲੋਂ ਮਿਹਨਤ ਸਦਕਾ ਤਿਆਰ ਦਵਾਈਆਂ ਨਾਲ ਕਰੀਬ 1 ਸਾਲ ਅੰਦਰ ਲੜਕਾ ਬਿਲਕੁਲ ਠੀਕ ਹੋ ਗਿਆ। ਇਸ ਤੋਂ ਇਲਾਵਾ ਸ੍ਰੀ ਮੁਕਤਸਰ ਨਿਵਾਸੀ ਅਮਨਪ੍ਰੀਤ ਕੌਰ 8 ਸਾਲਾਂ ਤੋਂ ਫੋਟੋਫੂਬੀਆ ਤੇ ਆਈ ਡ੍ਰਾਈਜ਼ ਨਾਲ ਪੀੜਿਤ ਸੀ ਤੇ ਹਰ ਪਾਸਿਓਂ ਇਲਾਜ ਕਰਵਾ ਕੇ ਹਾਰ ਚੁੱਕੀ ਸੀ। ਡਾ.ਅਮਰ ਸਿੰਘ ਕੋਲੋਂ ਕਰੀਬ1 ਸਾਲ ਦੇ ਕੋਰਸ ਮਗਰੋਂ ਬਿਲਕੁਲ ਠੀਕ ਹੋ ਗਈ। 1964 ਤੋਂ ਅੱਖਾਂ ਦੇ ਜ਼ਖ਼ਮ ਤੇ ਡ੍ਰਾਈ ਆਈਜ਼ ਦਾ ਮਰੀਜ਼ ਦੀਦਾਰ ਸਿੰਘ ਸੰਗਰੀਆਂ ਮੰਡੀ (ਰਾਜਸਥਾਨ) ਨੇ ਕਈ ਥਾਂਈ ਮਾਹਿਰਾਂ ਤੋਂ ਇਲਾਜ ਕਰਵਾਇਆ ਤੇ ਬਹੁਤ ਪੈਸੇ ਖਰਚ ਕੀਤੇ ਪਰ ਕੋਈ ਫਾਇਦਾ ਨਾ ਹੋਇਆ। ਕਿਸੇ ਦੇ ਦੱਸਣ ਤੇ ਉਨ੍ਹਾਂ ਡਾ.ਅਮਰ ਸਿੰਘ ਨਾਲ ਸੰਪਰਕ ਕੀਤਾ ਤੇ ਇਲਾਜ ਕਰਵਾ ਕੇ ਤਦਰੁੰਸਤ ਹੋ ਗਿਆ।
ਡਾ.ਅਮਰ ਸਿੰਘ ਵੱਲੋਂ ਅੱਖਾਂ ਦੇ ਇਲਾਜ ਖੇਤਰ ਵਿੱਚ ਪਾਏ ਗਏ ਬਹੁਮੁਲੇ ਸਹਿਯੋਗ ਸਦਕਾ ਸੀਨੀਅਰ ਸਿਟੀਜ਼ਨ ਦਿਵਸ ਮੌਕੇ ਸ੍ਰੀ ਵਰੁਣ ਰੁਜ਼ਮ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਤੇ ਪੈਂਸ਼ਨਰਜ਼ ਐਸੋਏਸ਼ਨ ਵੱਲੋਂ ਦਲਵਿੰਦਰਜੀਤ ਸਿੰਘ ਐਮ.ਡੀ.ਐਮ.ਸ੍ਰੀ ਮੁਕਤਸਰ ਸਾਹਿਬ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਅੱਖਾਂ ਦੀਆਂ ਬਿਮਾਰੀਆਂ ਬਾਰੇ ਵਿਚਾਰ ਕਰਨ ਲਈ ਉਨ੍ਹਾਂ ਨਾਲ ਮੋਬਾਇਲ ਨੰਬਰ: 99140-40129 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਡਾ.ਅਮਰ ਸਿੰਘ ਵੱਲੋਂ ਗੰਭੀਰ ਰੋਗਾਂ ਲਈ ਦਵਾਈਆਂ ਤਿਆਰ ਕਰਕੇ ਦਿੱਤੀ ਚੁਣੌਤੀ ਆਉਣ ਵਾਲੇ ਸਮੇਂ ’ਚ ਅੱਖਾਂ ਦੀ ਇਲਾਜ ਪ੍ਰਣਾਲੀ ਲਈ ਲਾਭਕਾਰੀ ਸਿੱਧ ਹੋਵੇਗੀ।