ਈਰਾਨ ਦਾ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਨਿਊਜ਼ ਏਜੰਸੀਆਂ ਮੁਤਾਬਕ ਇਸ ਜਹਾਜ਼ ਵਿਚ ਕੁਲ 105 ਮੁਸਾਫ਼ਰ ਸਵਾਰ ਸਨ। ਸਰਕਾਰੀ ਸੂਤਰਾਂ ਅਨੁਸਾਰ ਇਸ ਹਾਦਸੇ ਵਿਚ 72 ਲੋਕ ਮਾਰੇ ਗਏ ਹਨ ਅਤੇ 32 ਲੋਕ ਜ਼ਖ਼ਮੀ ਹੋਏ ਹਨ।
ਈਰਾਨ ਏਅਰ ਦਾ ਇਹ ਜਹਾਜ਼ ਰਾਜਧਾਨੀ ਤਹਿਰਾਨ ਤੋਂ ਓਰੂਮੀਏ ਜਾ ਰਿਹਾ ਸੀ, ਪਰ ਇਸ ਸ਼ਹਿਰ ਦੇ ਨਜ਼ਦੀਕ ਆਉਂਦੇ ਹੀ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਸੂਤਰਾਂ ਅਨੁਸਾਰ ਇਸ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਕਾਰਨ ਖ਼ਰਾਬ ਮੌਸਮ ਅਤੇ ਬਰਫ਼ਬਾਰੀ ਦਸਿਆ ਗਿਆ ਹੈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸ਼ਾਮੀਂ 7:45 ਵਜੇ ਵਾਪਰਿਆ। ਜਿਥੇ ਇਹ ਹਾਦਸਾ ਵਾਪਰਿਆ ਉਥੇ ਅੰਦਾਜ਼ਨ 70 ਸੈਂਟੀਮੀਟਰ ਗਹਿਰੀ ਬਰਫ਼ ਜੰਮੀ ਹੋਈ ਸੀ। ਪਿਛਲੇ ਕੁਝ ਸਾਲਾਂ ਵਿਚ ਈਰਾਨ ਵਿਚ ਕਈ ਹਵਾਈ ਹਾਦਸੇ ਵਾਪਰੇ ਹੈ।
ਈਰਾਨੀ ਜਹਾਜ਼ ਹੋਇਆ ਹਾਦਸਾਗ੍ਰਸਤ
This entry was posted in ਅੰਤਰਰਾਸ਼ਟਰੀ, ਮੁਖੱ ਖ਼ਬਰਾਂ.