‘ਨੋ ਵਨ ਕਿਲਡ ਜੇਸਿਕਾ’ ਦਿੱਲੀ ਵਿੱਚ ਹੋਏ ਜੇਸਿਕਾ ਕਤਲ ਕਾਂਡ ਉਪਰ ਅਧਾਰਤ ਫਿਲਮ ਹੈ। ਜਿਸ ਵਿਚ ਵਿਦਿਆ ਬਾਲਨ ਅਤੇ ਰਾਣੀ ਮੁਖਰਜੀ ਨੇ ਅਮਿਹ ਭੂਮਿਕਾਵਾਂ ਨਿਭਾਈਆਂ ਹਨ। ਇਸ ਫਿਲਮ ਨੂੰ ਬਾਕਸ ਆਫਿਸ ‘ਤੇ ਵਧੀਆ ਸ਼ੁਰੂਆਤ ਮਿਲੀ ਹੈ। ਇਸ ਵਿਚ ਰਾਣੀ ਮੁਖਰਜੀ ਨੇ ਇਕ ਰਿਪੋਰਟ ਦੀ ਭੂਮਿਕਾ ਨਿਭਾਈ ਹੈ ਅਤੇ ਵਿਦਿਆ ਬਾਲਨ ਨੇ ਜੇਸਿਕਾ ਦੀ ਵੱਡੀ ਭੈਣ ਸਬਰੀਨਾ ਦੀ ਭੂਮਿਕਾ ਨਿਭਾਈ ਹੈ।
ਸਾਲ 2011 ਦੇ ਪਹਿਲੇ ਹਫ਼ਤੇ ਵਿਚ ‘ ਨੋ ਵਨ ਕਿਲਡ ਜੇਸਿਕਾ’ ਨੇ ਚੰਗੀ ਰਫ਼ਤਾਰ ਫੜੀ ਹੈ। ਇਸ ਕਹਾਣੀ ਦਾ ਵਿਸ਼ਾ ਚੰਗਾ ਹੈ। ਇਸ ਫਿ਼ਲਮ ਵਿਚ ਅਮੀਰਾਂ ਵਲੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਕਾਨੂੰਨ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਧੱਜੀਆਂ ਉਡਾਉਂਦੇ ਹੋਏ ਚਸ਼ਮਦੀਦ ਗਵਾਹਾਂ ਨੂੰ ਖਰੀਦਣ ਦੀ ਕਹਾਣੀ ਵਿਖਾਈ ਗਈ ਹੈ। ਰਾਣੀ ਮੁਖਰਜੀ ਅਤੇ ਉਸਦੇ ਸਟਾਫ਼ ਵਲੋਂ ਕੱਢੀਆਂ ਗਈਆਂ ਗਾਲ੍ਹਾਂ ਕਰਕੇ ਹੋ ਸਕਦਾ ਹੈ ਕਿ ਪ੍ਰਵਾਰਕ ਲੋਕ ਆਪਣੇ ਬੱਚਿਆਂ ਵਿਚ ਬੈਠਕੇ ਇਸ ਫਿ਼ਲਮ ਨੂੰ ਵੇਖਣ ਵਿਚ ਸੰਕੋਚ ਕਰਨ, ਪਰ ਕੁਲ ਮਿਲਾਕੇ ਅਮੀਰਜ਼ਾਦਿਆਂ ਵਲੋਂ ਕਾਨੂੰਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਆਪਣੀ ਰਖੈਲ ਵਾਂਗ ਵਰਤਣ ਵਾਲਿਆਂ ਦੇ ਕਿਰਦਾਰਾਂ ਦੀਆਂ ਪੂਰੀਆਂ ਧੱਜੀਆਂ ਉਡਾਈਆਂ ਗਈਆਂ ਹਨ।
‘ਨੋ ਵਨ ਕਿਲਡ ਜੇਸਿਕਾ’ ਨੂੰ ਮਿਲੀ ਵਧੀਆ ਸ਼ੁਰੂਆਤ
This entry was posted in ਫ਼ਿਲਮਾਂ.