ਵਾਸਿੰਗਟਨ- ਚੀਨ ਦੇ ਪ੍ਰਧਾਨਮੰਤਰੀ ਹੂ ਜਿੰਤਾਓ ਅਤੇ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਅਗਲੇ ਹਫ਼ਤੇ ਇੱਕ ਮੀਟਿੰਗ ਕਰਨਗੇ। ਇਸ ਮੀਟਿੰਗ ਦੌਰਾਨ ਮਾਨਵ ਅਧਿਕਾਰਾਂ, ਮੁਦਰਾ ਅਤੇ ਵਪਾਰਿਕ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ।
ਅਮਰੀਕਾ ਇਹ ਕੋਸਿਸ਼ ਕਰ ਰਿਹਾ ਹੈ ਕਿ ਚੀਨ ਨਾਲ ਸਬੰਧਾਂ ਨੂੰ ਸੁਧਾਰਿਆ ਜਾ ਸਕੇ। ਨੈਸ਼ਨਲ ਸਕਿਊਰਟੀ ਕੌਂਸਿਲ ਦੇ ਬੁਲਾਰੇ ਹੈਮਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਅਗਲੇ ਹਫ਼ਤੇ ਅਸੀਂ ਸਾਂਝੇ ਹਿੱਤਾਂ ਨਾਲ ਜੁੜੇ ਮੁੱਦਿਆਂ ਅਤੇ ਸਬੰਧਾਂ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰਾਂਗੇ। ਇਹ ਸੱਭ ਕੁਝ ਸਕਾਰਤਮਕ ਢੰਗ ਨਾਲ ਹੀ ਹੋਵੇਗਾ।