ਨਵੀਂ ਦਿੱਲੀ- ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਨੂੰ ਹੋਰ ਵਧਾਉਣ ਲਈ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੌਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ।ਸਰਕਾਰੀ ਤੇਲ ਕੰਪਨੀਆਂ ਨੇ ਕੱਚੇ ਤੇਲ ਦੀਆਂ ਕੀਮਤਾਂ ਵਧਣ ਦਾ ਹਵਾਲਾ ਦੇ ਕੇ ਮਹੀਨੇ ਵਿੱਚ ਦੂਸਰੀ ਵਾਰ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਸ਼ਨਿਚਰਵਾਰ ਅੱਧੀ ਰਾਤ ਤੋਂ ਬਾਅਦ ਪੈਟਰੌਲ 2.54 ਰੁਪੈ ਤੱਕ ਹੋਰ ਮਹਿੰਗਾ ਹੋ ਜਾਵੇਗਾ। ਏਟੀਐਫ ਦੀ ਕੀਮਤ ਵਿੱਚ ਵੀ 2% ਦਾ ਵਾਧਾ ਹੋ ਜਾਵੇਗਾ।
ਦੇਸ਼ ਦੀ ਸੱਭ ਤੋਂ ਵੱਡੀ ਕੰਪਨੀ ਇੰਡੀਅਨ ਆਇਲ ਨੇ ਢਾਈ ਰੁਪੈ ਤੱਕ ਰੇਟ ਵਧਾ ਦਿੱਤੇ ਹਨ ਤਾਂ ਹਿੰਦੋਸਤਾਨ ਪੈਟਰੋਲੀਅਮ ਦਾ ਪੈਟਰੋਲ 2.54 ਰੁਪੈ ਮਹਿੰਗਾ ਹੋ ਜਾਵੇਗਾ। ਭਾਰਤ ਪੈਟਰੋਲੀਅਮ ਨੇ 2.53 ਰੁਪੈ ਕੀਮਤ ਵਧਾ ਦਿੱਤੀ ਹੈ। ਪਿੱਛਲੇ ਛੇ ਮਹੀਨਿਆਂ ਵਿੱਚ ਪੈਟਰੋਲ ਦੇ ਮੁੱਲ ਵਿੱਚ ਇਹ ਸੱਭ ਤੋਂ ਵੱਡਾ ਵਾਧਾ ਹੈ। ਦਿੱਲੀ ਵਿੱਚ ਇੰਡੀਅਨ ਆਇਲ ਦੀ ਕੀਮਤ 55.87 ਰੁਪੈ ਤੋਂ ਵੱਧ ਕੇ 58.37 ਰੁਪੈ ਹੋ ਜਾਵੇਗੀ।