ਵਾਸਿੰਗਟਨ-ਅਮਰੀਕਾ ਵਲੋਂ ਪਿਛਲੇ ਦਸਾਂ ਸਾਲਾਂ ਦੌਰਾਨ ਜਾਰੀ ਕੀਤੇ ਗਏ ਐਚ-1 ਬੀ ਵੀਜ਼ਾ ਹਾਸਲ ਕਰਨ ਵਾਲਿਆਂ ਵਿਚ ਸਭ ਤੋਂ ਅੱਵਲ ਨੰਬਰ ‘ਤੇ ਭਾਰਤੀ ਰਹੇ। ਇਨ੍ਹਾਂ ਨੇ ਅਮਰੀਕਾ ਵਲੋਂ ਜਾਰੀ ਵੀਜਿਆਂ ਚੋਂ ਅੰਦਾਜ਼ਨ 50 ਫ਼ੀਸਦੀ ਦੇ ਕਰੀਬ ਵੀਜ਼ੇ ਹਾਸਲ ਕੀਤੇ।
ਅਮਰੀਕਾ ਦੇ ਗਵਰਮੈਂਟ ਐਕਾਊਂਟੇਬਿਲਟੀ ਦਫ਼ਤਰ ਵਲੋਂ ਜਾਰੀ ਇਕ ਰਿਪੋਰਟ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਇਹ ਰਿਪੋਰਟ ਸਾਲ 2000 ਤੋਂ ਲੈਕੇ 2009 ਦੇ ਅੰਕੜਿਆਂ ਉਪਰ ਅਧਾਰਤ ਹੈ। ਇਸ ਰਿਪੋਰਟ ਅਨੁਸਾਰ ਪਿਛਲੇ ਦਹਾਕੇ ਵਿਚ ਐਚ-1 ਬੀ ਵੀਜ਼ਾ ਹਾਸਲ ਕਰਨ ਵਾਲਿਆਂ ਵਿਚ ਕ੍ਰਮਵਾਰ ਭਾਰਤ, ਚੀਨ, ਕੈਨੇਡਾ ਅਤੇ ਫਿਲੀਪੀਂਜ਼ ਦੇ ਨਾਗਰਿਕ ਆਉਂਦੇ ਹਨ। ਸਾਲ 2011 ਵਿਚ ਅਮਰੀਕੀ ਪ੍ਰਸ਼ਾਸਨ ਵਲੋਂ 65,000 ਐਚ-1ਬੀ ਵੀਜਿਆਂ ਦਾ ਕੋਟਾ ਨਿਰਧਾਰਤ ਕੀਤਾ ਗਿਆ ਹੈ। ਇਸਦੇ ਨਾਲ ਹੀ ਇਸ ਵੀਜ਼ੇ ਨੂੰ ਹਾਸਲ ਕਰਨ ਲਈ ਫ਼ੀਸ ਵਿਚ ਵੀ ਵਾਧਾ ਕੀਤਾ ਗਿਆ ਹੈ।
ਐਚ-1 ਬੀ ਵੀਜ਼ਾ ਲੈਣ ‘ਚ ਭਾਰਤੀ ਸਭ ਤੋਂ ਅੱਗੇ
This entry was posted in ਭਾਰਤ, ਮੁਖੱ ਖ਼ਬਰਾਂ.