ਚੰਡੀਗੜ੍ਹ-ਪਿਆਜ਼ਾਂ ਦੀਆਂ ਵੱਧ ਰਹੀਆਂ ਕੀਮਤਾਂ ਨੇ ਭਾਰਤ ਵਿਚ ਲੋਕਾਂ ਦੇ ਕੰਨ ਫੜਵਾ ਦਿੱਤੇ ਹਨ। ਲੋਕੀਂ ਇਸ ਨਾਲ ਤ੍ਰਾਹ ਤ੍ਰਾਹ ਕਰ ਰਹੇ ਹਨ। ਇਨ੍ਹਾਂ ਹਾਲਾਤ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਆਪਣੇ ਵਲੋਂ ਸਟਾਲ ਲਾਕੇ ਸਸਤੀ ਕੀਮਤ ‘ਤੇ ਪਿਆਜ਼ ਵੇਚਣ ਦਾ ਫ਼ੈਸਲਾ ਲਿਆ ਹੈ। ਦਿੱਲੀ ਵਾਂਗ ਹੀ ਇਥੇ ਵੀ ਹੁਣ ਪ੍ਰਸ਼ਾਸਨ ਵਲੋਂ ਸਟਾਲ ਲਾਏ ਜਾਣਗੇ। ਇਨ੍ਹਾਂ ਸਟਾਲਾਂ ਵਿਚ ਸ਼ਹਿਰਵਾਸੀਆਂ ਨੂੰ ਬਿਨਾਂ ਕਿਸੇ ਮੁਨਾਫ਼ੇ ਅਤੇ ਘਾਟੇ ਦੇ ਪਿਆਜ਼ ਵੇਚੇ ਜਾਣਗੇ।
ਇਸ ਫੈ਼ਸਲ ਇਸ ਲਈ ਲਿਆ ਗਿਆ ਹੈ ਕਿ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਰਿਟੇਲਰ ਪਿਆਜ਼ ਨੂੰ ਵਧੇਰੇ ਮੁਨਾਫ਼ਾ ਕਮਾਉਣ ਦੇ ਚੱਕਰ ਵਿਚ ਮਹਿੰਗੀਆਂ ਕੀਮਤਾਂ ਵਿਚ ਵੇਚ ਰਹੇ ਹਨ। ਇਸ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਪਿਆਜ਼ ਸਿੱਧੇ ਤੌਰ ‘ਤੇ ਹੋਲਸੇਲ ਰੇਟ ‘ਤੇ ਖਰੀਦੇਗਾ ਅਤੇ ਉਸੇ ਕੀਮਤ ਤੋਂ 2 ਜਾਂ 3 ਫ਼ੀਸਦੀ ਕੀਮਤ ਵਧਾਕੇ ਹੀ ਇਹ ਪਿਆਜ਼ ਲੋਕਾਂ ਨੂੰ ਵੇਚ ਦਿੱਤੇ ਜਾਣਗੇ। ਅੰਕੜਿਆਂ ਮੁਤਾਬਕ ਚੰਡੀਗੜ੍ਹ ਵਿਚ ਪਿਆਜ਼ 28 ਤੋਂ 35 ਰੁਪਏ ਦੀ ਹੋਲਸੇਲ ਕੀਮਤ ‘ਤੇ ਵੇਚੇ ਗਏ ਲੇਕਨ ਰੀਟਲਰਾਂ ਨੇ ਇਨ੍ਹਾਂ ਨੂੰ 50 ਤੋਂ 60 ਰੁਪਏ ਦੀ ਕੀਮਤ ‘ਤੇ ਵੇਚਿਆ। ਪ੍ਰਸ਼ਾਸਨ ਵਲੋਂ ਲਏ ਗਏ ਫ਼ੈਸਲੇ ਮੁਤਾਬਕ ਹੁਣ ਇਹ ਪਿਆਜ਼ 30-35 ਰੁਪਏ ਦੇ ਆਧਾਰ ‘ਤੇ ਹੀ ਵਿਕੇਗਾ।
ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ ਪਿਆਜ਼ ਵੇਚਣ ਦਾ ਫ਼ੈਸਲਾ
This entry was posted in ਪੰਜਾਬ.