ਬਾਲੀਵੁੱਡ ਅਜਿਹੀ ਨਗਰੀ ਹੈ ਜਿਥੇ ਦੋ ਦੋਸਤਾਂ ਦਾ ਇਕ ਦਮ ਦੁਸ਼ਮਣ ਬਣ ਜਾਣਾ ਅਤੇ ਦੋ ਵਿਰੋਧੀਆਂ ਦਾ ਇਕ ਦਮ ਮਿਲ ਜਾਣਾ ਆਮ ਗੱਲ ਬਣ ਗਈ ਹੈ। ਕੁਝ ਅਜਿਹਾ ਹੀ ਜ਼ੀ ਸਿਨੇ ਐਵਾਰਡ ਮੌਕੇ ਵੇਖਣ ਨੂੰ ਮਿਲਿਆ। ਆਪਣੇ ਪੁਰਾਣੇ ਦੋਸਤ ਅਦਾਕਾਰ ਰਣਬੀਰ ਕਪੂਰ ਦਾ ਨਾਮ ਸੁਣਦੇ ਹੀ ਚਿੜ੍ਹ ਜਾਣ ਵਾਲੀ ਦੀਪਿਕਾ ਨੇ ਆਪਣਾ ਰਵਈਆ ਇਕ ਵਾਰ ਫਿਰ ਉਸ ਸਬੰਧੀ ਬਦਲਿਆ।
ਲੋਕਾਂ ਦੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਸਟੇਜ ‘ਤੇ ਪਹੁੰਚੀ ਦੀਪਿਕਾ ਨੇ ਕਿਹਾ ਕਿ ਮੈਂ, ਇਮਰਾਨ, ਸੋਨਮ ਅਤੇ ਰਣਬੀਰ ਸਾਰਿਆਂ ਨੇ ਅੰਦਾਜ਼ਨ ਇਕੋ ਵੇਲੇ ਬਾਲੀਵੁੱਡ ਵਿਚ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਸਮਕਾਲੀਨ ਹੁੰਦੇ ਹੋਏ ਵੀ ਸਭ ਤੋਂ ਪਹਿਲਾਂ ਚੰਗੇ ਦੋਸਤ ਹਾਂ।
ਦੀਪਿਕਾ ਨੇ ਰਣਬੀਰ ਨੂੰ ਆਪਣਾ ਚੰਗਾ ਦੋਸਤ ਦਸਿਆ। ਉਸਨੇ ਕਿਹਾ ਕਿ ਅਸੀਂ ਦੋਵੇਂ ਇਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਇਸ ਲਈ ਕਿਸੇ ਨੂੰ ਕੋਈ ਸਿਕਾਇਤ ਨਹੀਂ ਹੋ ਸਕਦੀ। ਹੁਣ ਵੇਖਣਾ ਇਹ ਹੈ ਕਿ ਰਣਬੀਰ ਦੀਪਿਕਾ ਦੇ ਪ੍ਰਤੀ ਕਿਹੋ ਜਿਹਾ ਰਵਈਆ ਅਖ਼ਤਿਆਰ ਕਰਦੇ ਹਨ?