ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਪਣੇ 20 ਮਹੀਨੇ ਪੁਰਾਣੇ ਮੰਤਰੀਮੰਡਲ ਵਿੱਚ ਕਾਫੀ ਅਦਲਾ ਬਦਲੀ ਕੀਤੀ ਹੈ। ਤਿੰਨ ਮੰਤਰੀਆਂ ਨੂੰ ਤਰੱਕੀਆਂ ਦੇ ਕੇ ਕੈਬਨਿਟ ਵਿੱਚ ਸ਼ਾਮਿਲ ਕੀਤਾ ਗਿਆ ਹੈ। ਕੁਝ ਮੰਤਰੀਆਂ ਦੇ ਵਿਭਾਗ ਬਦਲੇ ਹਨ ਅਤੇ ਕੁਝ ਨਵੇਂ ਮੰਤਰੀ ਬਣਾਏ ਗਏ ਹਨ। ਯੂਪੀਏ ਦੇ ਸਹਿਯੋਗੀ ਦਲਾਂ ਦੇ ਕੋਟੇ ਵਿਚੋਂ ਕਿਸੇ ਨੂੰ ਵੀ ਇਸ ਫੇਰਬਦਲ ਦਾ ਫਾਇਦਾ ਨਹੀਂ ਹੋਇਆ।
ਪ੍ਰਫੁੱਲ ਪਟੇਲ ਨੂੰ ਤਰੱਕੀ ਦੇ ਕੇ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਵਾਇਲਰ ਨੂੰ ਪਟੇਲ ਦੀ ਜਗ੍ਹਾ ਉਡਾਣ ਮੰਤਰਾਲੇ ਵਿੱਚ ਰੱਖਿਆ ਗਿਆ ਹੈ। ਪੈਟਰੌਲੀਅਮ ਮੰਤਰੀ ਮੁਰਲੀ ਦੇਵੜਾ ਦਾ ਵਿਭਾਗ ਵੀ ਬਦਲ ਦਿੱਤਾ ਗਿਆ ਹੈ। ਜੈਪਾਲ ਰੈਡੀ ਨੂੰ ਪੈਟਰੌਲ ਮੰਤਰੀ ਬਣਾਇਆ ਗਿਆ ਹੈ। ਕਮਲਨਾਥ ਨੂੰ ਰੇਡੀ ਦੀ ਜਗ੍ਹਾ ਸ਼ਹਿਰੀ ਵਿਕਾਸ ਮੰਤਰਾਲਾ ਦਿਤਾ ਗਿਆ ਹੈ। ਵਿਲਾਸਰਾਵ ਦੇਸ਼ਮੁੱਖ ਨੂੰ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜਮੰਤਰੀ ਬਣਾਇਆ ਗਿਆ ਹੈ। ਕੋਇਲਾ ਰਾਜਮੰਤਰੀ ਜੈਸਵਾਲ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਬੇਨੀ ਪ੍ਰਸਾਦ ਵਰਮਾ ਨੂੰ ਵੀ ਮੰਤਰੀਮੰਡਲ ਵਿੱਚ ਜਗ੍ਹਾ ਮਿਲੀ ਹੈ ਅਤੇ ਉਨ੍ਹਾਂ ਨੂੰ ਇਸਪਾਤ ਮੰਤਰਾਲੇ ਵਿੱਚ ਰਾਜਮੰਤਰੀ ਦਾ ਅਹੁਦਾ ਮਿਲਿਆ ਹੈ।
ਐਮ.ਐਸ. ਗਿੱਲ ਤੋਂ ਖੇਡ ਮੰਤਰਾਲਾ ਖੋਹ ਲਿਆ ਗਿਆ ਹੈ। ਉਨ੍ਹਾਂ ਨੂੰ ਸਟੈਟਿਕਸ ਐਂਡ ਪ੍ਰੋਗਰਾਮ ਇਮਪਲੀਮੈਨਟੇਸ਼ਨ ਦਾ ਕੰਕਾਰ ਸੌਂਪਿਆ ਗਿਆ ਹੈ। ਕੇ.ਸੀ.ਵੇਣੂੰ ਗੋਪਾਲ ਨੂੰ ਊਰਜਾ ਮੰਤਰੀ ਬਣਾਇਆ ਗਿਆ ਹੈ। ਅਜੈ ਮਾਕਨ ਨੂੰ ਵੀ ਕੈਬਨਿਟ ਵਿੱਚ ਜਗ੍ਹਾ ਮਿਲੀ ਹੈ। ਜਿਤਿਨ ਤੋਂ ਪੈਟਰੋਲੀਅਮ ਵਿਭਾਗ ਖੋਹ ਲਿਆ ਗਿਆ ਹੈ। ਸਲਮਾਨ ਖੁਰਸ਼ੀਦ ਨੂੰ ਜਲ ਮੰਤਰਾਲਾ ਅਤੇ ਘੱਟ ਗਿਣਤੀ ਦਾ ਵਿਭਾਗ ਦਿੱਤਾ ਗਿਆ ਹੈ।ਗੁਰਦਾਸ ਕਾਮਤ ਨੂੰ ਗ੍ਰਹਿ ਰਾਜ ਮੰਤਰੀ ਅਤੇ ਸੋਲੰਕੀ ਨੂੰ ਰੇਲ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਇਸ ਫੇਰਬਦਲ ਨੂੰ ਛੋਟਾ ਦਸਦੇ ਹੋਏ ਕਿਹਾ ਕਿ ਬਜਟ ਸਤੱਰ ਤੋਂ ਬਾਅਦ ਵੱਡਾ ਵਿਸਤਾਰ ਹੋਵੇਗਾ। ਵੱਧ ਰ੍ਹੀ ਮਹਿੰਗਾਈ ਦੇ ਸਬੰਧ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਕੋਈ ਜੋਤਸ਼ੀ ਨਹੀਂ ਹਨ ਜੋ ਦਸ ਦੇਣ ਕਿ ਮਹਿੰਗਾਈ ਕਦੋਂ ਖਤਮ ਹੋਵੇਗੀ। ਸਰਕਾਰ ਕਦਮ ਉਠਾ ਰਹੀ ਹੈ ਜਲਦੀ ਹੀ ਇਸ ਦੇ ਨਤੀਜੇ ਸਾਹਮਣੇ ਆ ਜਾਣਗੇ।