ਵਾਸਿੰਗਟਨ- ਅਮਰੀਕਾ ਨੇ ਚੀਨ ਨੂੰ ਇਹ ਚੇਤਾਵਨੀ ਦਿੱਤੀ ਕਿ ਜੇ ਉਸ ਨੇਉਤਰ ਕੋਰੀਆ ਉਪਰ ਆਪਣਾ ਦਬਾਅ ਨਹੀਂ ਪਾਇਆ ਤਾਂ ਉਸ ਨੂੰ ਏਸ਼ੀਆ ਵਿੱਚ ਫਿਰ ਤੋਂ ਆਪਣੀ ਆਰਮੀ ਭੇਜਣ ਲਈ ਮਜ਼ਬੂਰ ਹੋਣਾ ਪਵੇਗਾ। ਹੂ ਜਿੰਤਾਓ ਨੂੰ ਅਮਰੀਕੀ ਰਾਸ਼ਟਰਪਤੀ ਓਬਾਮਾ ਵਲੋਂ ਸਾਫ਼ ਸ਼ਬਦਾਂ ਵਿੱਚ ਇਹ ਕਿਹਾ ਗਿਆ ਹੈ ਕਿ ਉਤਰ ਕੋਰੀਆ ਵਲੋਂ ਅਮਰੀਕੀ ਜਮੀਨ ਤੇ ਸੰਭਾਵਤ ਹਮਲੇ ਦੀ ਸਥਿਤੀ ਵਿੱਚ ਉਹ ਆਪਣੀ ਆਤਮ ਰੱਖਿਆ ਲਈ ਏਸ਼ੀਆ ਖਿੱਤੇ ਵਿੱਚ ਆਪਣੀ ਸੈਨਾ ਭੇਜ ਸਕਦਾ ਹੈ।
ਚੀਨ ਦੇ ਰਾਸ਼ਟਰਪਤੀ ਇਸ ਸਮੇਂ ਅਮਰੀਕਾ ਦੀ ਯਾਤਰਾ ਤੇ ਹਨ। ਓਬਾਮਾ ਪਹਿਲਾਂ ਫ਼ੋਨ ਤੇ ਵੀ ਇਹ ਚੇਤਾਵਨੀ ਦੇ ਚੁੱਕੇ ਹਨ ਅਤੇ ਹੁਣ ਵਾਈਟ ਹਾਊਸ ਵਿੱਚ ਜਿੰਤਾਓ ਨਾਲ ਡਿਨਰ ਸਮੇਂ ਵੀ ਇਹ ਚੇਤਾਵਨੀ ਦਿੱਤੀ ਗਈ ਹੈ। ਚੀਨ ਨੂੰ ਇਹ ਕਿਹਾ ਗਿਆ ਹੈ ਕਿ ਉਹ ਉਤਰ ਕੋਰੀਆ ਸਬੰਧੀ ਆਪਣਾ ਰਵਈਆ ਸਖ਼ਤ ਕਰੇ ਜਿਸ ਨਾਲ ਉਤਰ ਅਤੇ ਦੱਖਣ ਕੋਰੀਆ ਵਿੱਚ ਗੱਲਬਾਤ ਅਸਾਨ ਹੋ ਸਕੇ। ਦੱਖਣੀ ਕੋਰੀਆ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਹ ਉਤਰ ਕੋਰੀਆ ਨਾਲ ਉਚ ਪੱਧਰੀ ਸੈਨਿਕ ਬੈਠਕ ਕਰਨ ਲਈ ਤਿਆਰ ਹੈ। ਪਿੱਛਲੇ ਸਾਲ ਉਤਰ ਕੋਰੀਆ ਵਲੋਂ ਕੀਤੇ ਗਏ ਘਾਤਕ ਹੱਮਲੇ ਕਰਕੇ ਇਸ ਖਿੱਤੇ ਵਿੱਚ ਤਣਾਅ ਵੱਧ ਗਿਆ ਸੀ।