ਇਸਲਾਮਾਬਾਦ- ਪਾਕਿਸਤਾਨ ਦੀ ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਕਿਊ (ਪੀਐਮਐਲ -ਕਿਊ) ਦਾ ਕਹਿਣਾ ਹੈ ਕਿ ਦੇਸ਼ ਦੇ ਆਰਥਿਕ ਹਾਲਾਤ ਦੀਵਾਲੀਆ ਹੋਣ ਦੇ ਕੰਢੇ ਤੇ ਪਹੁੰਚ ਗਏ ਹਨ ਅਤੇ ਜੇ ਕਰਾਚੀ ਵਿੱਚ ਅਮਨ ਚੈਨ ਬਹਾਲ ਨਾਂ ਹੋਇਆ ਤਾਂ ਇਹ ਹਾਲਾਤ ਬਦਲੇ ਨਹੀਂ ਜਾ ਸਕਣਗੇ।
ਕਰਾਚੀ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਪੀਐਮਐਲ-ਕਿਊ ਦੇ ਪ੍ਰਧਾਨ ਸੁਜਾਤ ਹੁਸੈਨ ਅਤੇ ਸਕੱਤਰ ਮੁਸਾਹਿਦ ਹੁਸੈਨ ਨੇ ਕਿਹਾ ਕਿ ਸਰਕਾਰ ਨੂੰ ਪੰਜ ਸੂਤਰੀ ਕਾਰਜ ਯੋਜਨਾ ਦਾ ਮਸੌਦਾ ਸੌਂਪ ਦਿੱਤਾ ਹੈ ਅਤੇ ਅਸਾਂ ਸਮੇਂ ਦੀ ਕੋਈ ਸੀਮਾ ਨਿਰਧਾਰਿਤ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਯੋਜਨਾਬੰਧ ਤਰੀਕੇ ਨਾਲ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਦਾ ਮਸਲਾ ਬਹੁਤ ਹੀ ਗੰਭੀਰ ਹੈ। ਇਸ ਸਥਿਤੀ ਨੂੰ ਬਦਲਣਾ ਚਾਹੀਦਾ ਹੈ। 2011 ਦੇ ਪਹਿਲੇ 15 ਦਿਨਾਂ ਵਿੱਚ ਇੱਥੇ 60 ਤੋਂ ਜਿਆਦਾ ਲੋਕਾਂ ਦੀ ਹੱਤਿਆ ਹੋ ਚੁਕੀ ਹੈ।
ਹੁਸੈਨ ਸਈਅਦ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਯੋਜਨਾਬਧ ਢੰਗ ਨਾਲ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਦੇਸ਼ ਦੇ ਆਰਥਿਕ ਦੀਵਾਲੀਏਪਣ ਦੇ ਮੁੱਖ ਕਾਰਣ ਹਨ। ਹੁਸੈਨ ਨੇ ਇਹ ਵੀ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਪੰਜ ਸਾਲ ਪੂਰੇ ਕਰੇ। ਅਸੀਂ ਲੋਕਤੰਤਰ ਨੂੰ ਭੰਗ ਨਹੀਂ ਕਰਨਾ ਚਾਹੰਦੇ।