ਸਿਲਾਂਗ-ਸੁਕਨਾ ਜ਼ਮੀਨ ਘੁਟਾਲੇ ਦੇ ਦੋਸ਼ੀ ਲੈਫ਼ਟੀਨੈਂਟ ਜਨਰਲ ਪੀਕੇ ਰਥ ਨੂੰ ਸੈਨਾ ਵਲੋਂ ਕੋਰਟ ਮਾਰਸ਼ਲ ਕੀਤਾ ਗਿਆ ਹੈ। ਇਸ ਦੌਰਾਨ ਫਟਕਾਰ ਲਾਉਂਦੇ ਹੋਏ ਉਸਦੀ ਸੀਨੀਆਰਟੀ ਦੋ ਸਾਲ ਘਟਾ ਦਿੱਤੀ ਗਈ ਹੈ। ਰਥ ਨੂੰ ਆਪਣੀ ਸੇਵਾ ਦੇ 15 ਸਾਲਾਂ ਦੇ ਲਈ ਕੋਈ ਪੈਨਸ਼ਨ ਨਹੀਂ ਮਿਲੇਗੀ। ਰਥ ਫੌਜ ਦੇ ਪਹਿਲੇ ਲੈਫ਼ਟੀਨੈਂਟ ਜਨਰਲ ਹਨ ਜਿਸਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਜ਼ਾ ਮਿਲੀ ਹੈ।
ਇਹ ਵੀ ਮੰਨਿਆ ਜਾਂਦਾ ਹੈ ਕਿ ਕੋਰਟ ਮਾਰਸ਼ਲ ਦੀ ਸਜ਼ਾ ਦੇ ਖਿਲਾਫ਼ ਆਰਮੀ ਟ੍ਰਬਿਊਨਲ ਵਿਚ ਅਪੀਲ ਕਰਨਗੇ। ਰਥ ਨੂੰ ਮਈ 2008 ਵਿਚ ਤਿੰਨ ਸਟਾਰ ਦਾ ਰੈਂਕ ਮਿਲਿਆ ਸੀ। ਦੋ ਸਾਲ ਦੀ ਸੀਨੀਅਰਟੀ ਘੱਟ ਹੋਣ ਕਰਕੇ ਉਸਨੂੰ ਮਈ 2010 ਤੋਂ ਲੈਫ਼ਟੀਨੈਂਟ ਦੇ ਅਹੁਦੇ ‘ਤੇ ਤਰੱਕੀ ਮਿਲੀ ਮੰਨੀ ਜਾਵੇਗੀ। ਰਥ ਨੂੰ ਅਦਾਲਤ ਵਲੋਂ ਸ਼ੁਕਰਵਾਰ ਨੂੰ ਸੁਕਨਾ ਜ਼ਮੀਨ ਘੁਟਾਲੇ ਦੇ ਤਿੰਨ ਮਾਮਲਿਆਂ ਵਿਚ ਦੋਸ਼ੀ ਮੰਨਿਆ ਗਿਆ ਸੀ। ਇਸ ਦੌਰਾਨ ਬਿਲਡਰ ਨੂੰ ਪ੍ਰਮਾਣ ਪੱਤਰ ਦੇਣਾ, ਐਮਓਯੂ ‘ਤੇ ਦਸਤਖ਼ਤ ਕਰਨਾ ਅਤੇ ਪੂਰਵੀ ਕਮਾਨ ਦੇ ਮੁੱਖ ਦਫ਼ਤਰ ਨੂੰ ਇਸ ਬਾਰੇ ਕੋਈ ਸੂਚਨਾ ਨਾ ਦੇਣਾ ਸ਼ਾਮਲ ਹੈ। ਜਿਕਰਯੋਗ ਹੈ ਕਿ ਰਥ ਨੇ ਦਸੰਬਰ 2009 ਵਿਚ ਪੱਛਮੀ ਬੰਗਾਲ ਵਿਚ ਸੁਕਨਾ ਮਿਲਟਰੀ ਸਟੇਸ਼ਨ ਦੇ ਕੋਲ 71 ਏਕੜ ਜ਼ਮੀਨ ‘ਤੇ ਨਿਰਮਾਣ ਕਰਨ ਲਈ ਸਿਲੀਗੁਡੀ ਦੇ ਇਕ ਨਿਜੀ ਬਿਲਡਰ ਦਲੀਪ ਅਗਰਵਾਲ ਨੂੰ ਐਨਓਸੀ ਦੇ ਦਿੱਤੀ ਸੀ।
ਘੁਟਾਲੇ ‘ਚ ਸ਼ਾਮਲ ਲੈਫ਼ਟੀਨੈਂਟ ਦਾ ਹੋਇਆ ਕੋਰਟ ਮਾਰਸ਼ਲ
This entry was posted in ਭਾਰਤ.