ਮੁੰਬਈ-ਮਾਧੁਰੀ ਦੀਕਸਿਤ ਨੂੰ ਮਾਂ ਦੀ ਭੂਮਿਕਾ ਨਿਭਾਉਣ ਵਿਚ ਕੋਈ ਪਰੇਸ਼ਾਨੀ ਨਹੀਂ ਹੈ। ਪਿਛਲੇ ਦਿਨੀਂ ਇਹ ਅਫ਼ਵਾਹ ਗਰਮ ਸੀ ਕਿ ਅਨਿਲ ਕਪੂਰ ਦੀ ਫਿਲਮ “ਫ੍ਰੀਕੀ ਫ੍ਰਾਈਡੇ” ਦੇ ਭਾਰਤੀ ਸੰਸਕਰਣ ਵਿਚ ਮਾਧੁਰੀ ਨੇ ਸੋਨਮ ਕਪੂਰ ਦੀ ਮਾਂ ਬਣਨੋਂ ਇਨਕਾਰ ਕਰ ਦਿੱਤਾ ਹੈ। ਲੇਕਨ ਮਾਧੁਰੀ ਦਾ ਕਹਿਣਾ ਹੈ ਕਿ ਜੇਕਰ ਰੋਲ ਦਮਦਾਰ ਹੋਵੇ ਤਾਂ ਉਸਨੂੰ ਮਾਂ ਦੀ ਭੂਮਿਕਾ ਨਿਭਾਉਣ ਵਿਚ ਕੋਈ ਇਤਰਾਜ਼ ਨਹੀਂ ਹੈ।
ਇਸ ਅਫ਼ਵਾਹ ਸਬੰਧੀ ਮਾਧੁਰੀ ਨੇ ਕਿਹਾ ਕਿ ਅਜੇ ਅਨਿਲ ਕਪੂਰ ਸ਼ਹਿਰੋਂ ਬਾਹਰ ਹੈ ਇਸ ਲਈ ਅਨਿਲ ਨਾਲ ਗੱਲ ਨਹੀਂ ਹੋ ਸਕੀ। ਮੌਜੂਦਾ ਸਮੇਂ 43 ਸਾਲਾ ਮਾਧੁਰੀ “ਝਲਕ ਦਿਖਲਾ ਜਾ 4” ਵਿਚ ਜੱਜ ਬਣਕੇ ਆ ਰਹੀ ਹੈ। ਫਿਲਮ ਵਿਚ ਮਾਂ ਦਾ ਰੋਲ ਕਰਨ ਬਾਰੇ ਮਾਧੁਰੀ ਨੇ ਕਿਹਾ ਕਿ ਹਾਲਾਂਕਿ ਮੈਂ ਅਜੇ ਫਿਲਮ ਸਾਈਨ ਨਹੀਂ ਕੀਤੀ। ਪਰ ਮੈਂ ਇਹ ਜ਼ਰੂਰ ਵੇਖਣਾ ਚਾਹਾਂਗੀ ਕਿ ਉਸ ਫਿਲਮ ਵਿਚ ਮੇਰਾ ਰੋਲ ਕਿਹੋ ਜਿਹਾ ਹੈ ਅਤੇ ਉਸ ਰਾਹੀਂ ਮੈਂ ਲੋਕਾਂ ਨੂੰ ਕੀ ਸੰਦੇਸ਼ ਦੇ ਰਹੀ ਹਾਂ। ਉਸਨੇ ਕਿਹਾ ਕਿ ਮੈਂ ਇਹ ਵੇਖਾਂਗੀ ਕਿ ਫਿਲਮ ਕੀ ਕਹਿੰਦੀ ਹੈ, ਉਸ ਵਿਚ ਕਿਹੋ ਜਿਹੀ ਭੂਮਿਕਾ ਹੈ।
ਮਾਂ ਦੀ ਭੂਮਿਕਾ ਨਿਭਾਉਣ ਦੀਆਂ ਤਿਆਰੀਆਂ ‘ਚ ਮਾਧੁਰੀ
This entry was posted in ਫ਼ਿਲਮਾਂ.