ਗੁਰਦਿਤ ਸਿੰਘ ਕੰਗ
ਭਾਰਤ ਵਿਚ ਭ੍ਰਸ਼ਟਾਚਾਰ ਦੋ ਧਿਰਾਂ ਵਿਚ ਆਸਾਨ ਸੌਦੇਬਾਜੀ ਹੋ ਚੁਕਿਆ ਹੈ। ਬੜੇ ਸ਼ੌਕ ਦੀ ਗੱਲ ਹੈ ਕਿ ਇਸ ਨੇ ਭਾਰਤ ਦੀ ਕੇਂਦਰੀ ਸਰਕਾਰ ਨੂੰ ਹੁਣੇ-ਹੁਣੇ ਹਲੂਣ ਕੇ ਰੱਖ ਦਿਤਾ ਹੈ। ਵਿਰੋਧੀ ਧਿਰ ਲੋਕ-ਸਭਾ ਨੂੰ ਕਮਜ਼ੋਰ ਕਰਨ ਵਿਚ ਸਫਲ ਹੋ ਗਈ ਹੈ। ਇਥੋਂ ਤਾਂਈ ਕਿ ਮਾਨਯੋਗ ਪ੍ਰਧਾਨ ਮੰਤਰੀ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਲੋਕ ਸ਼ਭਾ ਦੀ ਸਾਂਝੀ ਕਮੇਟੀ ਦੇ ਸਾਹਮਣੇ ਗੰਭੀਰ ਘਪਲਿਆਂ ਬਾਰੇ ਬਿਆਨ ਦੇਵੇ ਜਿਨਾਂ ਦਾ ਸੰਬੰਧ ਵਿਕੀਲੀਕ, ਰਾਡੀਆ ਕੇਬਲਾ, 2ਜੀ ਘਪਲੇ ਅਤੇ ਕਾਮਨ ਵੈਲਥ ਖੇਡਾਂ ਦੇ ਘਪਲਿਆਂ ਨਾਲ ਹੈ।
ਮੈਨੂੰ ਪੂਰਨ ਵਿਸ਼ਵਾਸ ਹੈ ਕਿ ਕੁਝ ਦਲੇਰ ਕਦਮ ਚੁਕਣ ਨਾਲ ਭ੍ਰਸ਼ਟਾਚਾਰ ਥੋੜੇ ਸਮੇਂ ਵਿਚ ਹੀ, ਆਸਾਨੀ ਨਾਲ ਖਤਮ ਕੀਤਾ ਜਾ ਸਕਦਾ ਹੈ। ਮੈਂ ਹੇਠਾਂ ਕੁਝ ਪ੍ਰਵਾਨ ਕੀਤੇ ਜਾਣ ਵਾਲੇ ਸੁਝਾਓ ਪੇਸ਼ ਕਰਦਾ ਹਾਂ:
1. ਇਹ ਕਿ ਕੇਂਦਰੀ ਅਤੇ ਰਿਆਸਤੀ ਸਰਕਾਰਾਂ ਆਪਣੇ ਅਧੀਨ ਥੋੜੇ ਜਿਹੇ ਜ਼ਰੂਰੀ ਮਹਿਕਮੇ ਰੱਖੇ, ਮਿਸਾਲ ਵਜੋਂ ਰਖਿਆ ਮਹਿਕਮਾ, ਮਹਿਕਮਾ ਮਾਲ, ਬਦੇਸ਼ੀ ਮਾਮਲੇ, ਘਰੇਲੂ ਅਮਨ ਚੈਨ, ਇਨਸਾਫ ਅਤੇ ਵਿਦਿਆ ਆਦਿ। ਬਾਕੀ ਸਾਰੇ ਮਹਿਕਮੇਂ ਨਿਜੀ ਸੰਸਥਾਂਵਾ ਦੇ ਹਵਾਲੇ ਕਰ ਦੇਣ।
2. ਇਹ ਕਿ ਦਫਤਰਾਂ ਵਿਚ ਕੰਮ ਕਰਨ ਲਈ, ਕੰਮ ਦੀ ਮਿਕਦਾਰ ਨੂੰ ਮੁਖ ਰਖ ਕੇ ਲੋੜ ਅਨੁਸਾਰ ਕਰਲਕ ਭਰਤੀ ਕੀਤੇ ਜਾਣ। ਹਰ ਇਕ ਖਿੜਕੀ ਉੱਤੇ ਪੂਰਾ ਕੰਮ ਕੀਤਾ ਜਾਵੇ। ਜਿਥੇ ਕਰਲਕ ਕੀਤੇ ਹੋਏ ਕੰਮ ਲਈ ਪੂਰੀ ਤਰਾਂ ਜਿਮੇਵਾਰ ਹੋਣ। ਜੇ ਕਾਗਜ਼-ਪੱਤਰ ਪੂਰੇ ਅਤੇ ਲੋੜ ਅਨੁਸਾਰ ਭਰੇ ਹੋਏ ਹੋਣ ਤਾਂ ਕੰਮ ਕਰ ਦਿਤਾ ਜਾਵੇ। ਜੇ ਕਾਗਜ਼ਾਂ ਵਿਚ ਕੋਈ ਕਮੀ/ਘਾਟ ਹੋਵੇ ਤਾਂ ਉਹ ਦਸ ਦਿੱਤੀ ਜਾਵੇ। ਅਜਿਹੀ ਕਮੀ ਦੂਰ ਹੋਣ ਮਗਰੋਂ ਹੀ ਕੰਮ ਕੀਤਾ ਜਾਵੇ। ਰਿਸ਼ਵਤ ਲੈ ਕੇ ਕਿਸੇ ਸਿਫਾਰਿਸ਼ ਜਾਂ ਦਬਾਓ ਆਦਿ ਪੈਣ ਤੇ ਕੰਮ ਨਾ ਕੀਤਾ ਜਾਵੇ।
3. ਇਹ ਕਿ ਇਨਾਂ ਕਦਮਾਂ ਦੇ ਨਤੀਜੇ ਵਜੋਂ ਥੋੜੇ ਵਜ਼ੀਰਾਂ, ਸਕੱਤ੍ਰਾਂ ਅਤੇ ਦੂਜੇ ਸਟਾਫ ਦੀ ਲੋੜ ਰਹਿ ਜਾਵੇਗੀ। ਤਨਖਾਹਾਂ ਅਤੇ ਭੱਤਿਆਂ ਦਾ ਖਰਚਾ ਘੱਟ ਜਾਵੇਗਾ। ਭਾਰਤ ਵਿਚ, ਸੁਣਿਆ ਹੈ ਕਿ ਸਰਕਾਰੀ-ਕਰਮਚਾਰੀਆਂ ਦੀ ਤਨਖਾਹ ਆਦਿ ਦੇ ਖਰਚੇ ਉੱਤੇ ਸਲਾਨਾ ਬਜਟ ਦਾ 75% ਲਗ ਜਾਂਦਾ ਹੈ।
4. ਇਹ ਕਿ ਇਸ ਪ੍ਰਕਾਰ ਦੀ ਸਿੰਗਲ-ਵਿੰਡੋ ਸੇਵਾ ਦਾ ਢੰਗ ਅਮ੍ਰੀਕਾ ਵਿਚ ਸਫਲਤਾ ਪੂਰਬਕ ਚਾਲੂ ਹੈ। ਕਿਸੇ ਬੰਦੇ ਨੂੰ ਵੀ ਕੰਮ ਕਰਵਾਏ ਬਿਨਾਂ ਇਸ ਲਈ ਨਿਰਾਸ਼ ਨਹੀਂ ਮੁੜਨਾ ਪੈਂਦਾ ਕਿ ਸੰਬੰਧਤ ਕਲਰਕ ਕਿਸੇ ਗੱਲੋਂ ਹਾਜ਼ਰ ਨਹੀਂ ਹੈ ਜਾਂ ਅਫਸਰ ਨਹੀਂ ਆਇਆ। ਭਾਰਤ ਵਿਚ ਜਿਤਨੇ ਇਨ ਕਲਰਕ ਨਾਂ ਹੋਵੇ ਉਤਨੇ ਦਿਨ ਕੰਮ ਨਹੀਂ ਹੋ ਸਕਦਾ। ਜਿਹੜੇ ਕੰਮ ਲਈ ਤੀਹ ਦਿਨ ਰੱਖੇ ਹੋਏ ਹਨ, ਕਈ ਵਾਰ ਉਸ ਨੂੰ 18 ਮਹੀਨੇ ਲਾ ਦਿੱਤੇ ਜਾਂਦੇ ਹਨ। ਕਈ ਵਾਰ ਅਫਸਰ ਹਸਤਾਖਰ ਅੱਠ ਮਹੀਨੇ ਮਗਰੋਂ ਕਰਦਾ ਹੈ। ਜਿਸ ਦੇਰੀ ਦਾ ਕੋਈ ਕਾਰਨ ਨਹੀਂ ਹੁੰਦਾ।
5. ਇਹ ਕਿ ਭ੍ਰਸ਼ਟਾਚਾਰ ਕਰਨ ਵਾਲੇ ਪੁਰਸ਼ਾਂ ਨੂੰ ਇਬਰਤਨਾਕ ਸਜਾਵਾਂ ਦਿੱਤੀਆਂ ਜਾਣ ਅਤੇ ਮੁਕਦਮਿਆਂ ਦੇ ਫੈਸਲੇ ਲੰਮੇ ਸਮੇਂ ਲਈ ਲਟਕਾਏ ਨਾ ਜਾਣ।
6. ਅਮਰੀਕਾ ਦੀ ਸਰਕਾਰ ਅਫਸਰਸ਼ਾਹੀ ਤੋਂ ਬਿਨਾਂ ਹੀ ਪੂਰੀ ਸਫਲਤਾ ਨਾਲ ਚਲ ਰਹੀ ਹੈ। ਇਸ ਦੇ ਉਲਟ ਭਾਰਤ ਦੀ ਸਮੁੱਚੀ ਸਰਕਾਰ ਹੀ ਅਫਸਰਸ਼ਾਹੀ (2ੁਰੲਉਚਰੳਚੇ) ਦੇ ਹੱਥਾਂ ਵਿਚ ਹੈ। ਸ਼ਾਇਦ ਇਹ ਅਫਸਰਸ਼ਾਹੀ ਦੇਸ਼ ਵਿਚ ਫੈਲੇ ਭ੍ਰਸ਼ਟਾਚਾਰ ਦਾ ਮੁਖ ਕਾਰਨ ਹੈ। ਭਾਰਤ ਨੂੰ ਇਸ ਬੇਲੋੜੇ ਬੋਝ ਤੋਂ ਛੇਤੀ ਤੋਂ ਛੇਤੀ ਮੁਕਤ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
7. ਭਾਰਤ ਸਰਕਾਰ ਨੂੰ ਆਬਾਦੀ ਵਿੱਚ ਹੋ ਰਿਹਾ ਬੇਤਹਾਸ਼ਾ ਵਾਧਾ ਪੂਰੀ ਸਖਤੀ ਨਾਲ ਰੋਕਣਾ ਚਾਹੀਦਾ ਹੈ ਅਤੇ ਅਨਾਜ ਦੀ ਉਪਜ ਵਧਾਉਣ ਲਈ ਖੇਤੀਬਾੜੀ ਯੂਨੀਵਰਸਿਟੀਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਇਸ ਸੰਬੰਧ ਵਿਚ ਮੈਂ ਦਸਣਾ ਚਾਹੁੰਦਾ ਹਾਂ ਕਿ ਮੈਂ ਇਸ ਪ੍ਰਕਾਰ ਦੇ ਸੁਝਾਓ ਇਕ ਗਵਰਨਰ, ਦੋ ਮੁੱਖ-ਮੰਤ੍ਰੀਆਂ, ਦੋ ਪ੍ਰਧਾਨ ਮੰਤ੍ਰੀਆਂ ਅਤੇ ਇਕ ਸਤਿਕਾਰਯੋਗ ਰਾਸ਼ਟਰਪਤੀ ਨੂੰ ਲਿਖੇ ਹੋਏ ਪੱਤਰਾਂ ਵਿਚ ਲਿਖਦਾ ਰਿਹਾ ਹਾਂ। ਪਰ ਸਭ ਤੋਂ ਵੱਡਾ ਅਫਸੋਸ ਇਸ ਗੱਲ ਦਾ ਹੈ ਕਿ ਇਨਾਂ ਸਾਰੇ ਪਤਵੰਤੇ ਮਹਾਂ-ਪੁਰਸ਼ਾਂ ਨੇ ਮੇਰੇ ਪੱਤਰਾਂ ਦੀ ਪਹੁੰਚ ਵੀ ਨਹੀਂ ਦਿੱਤੀ। ਅਮਰੀਕਾ ਦੇ ਪ੍ਰਧਾਨ ਬਿਲ ਕਲਿੰਟਨ ਨੇ ਮੇਰੀ ਚਿੱਠੀ ਦਾ ਉੱਤਰ ਵੀ ਦਿੱਤਾ ਸੀ ਅਤੇ ਮੇਰਾ ਸੁਝਾਓ ਮੰਨ ਵੀ ਲਿਆ ਸੀ। ਮਿਸਟਰ ਜਾਰਜ ਡਬਲਿਯੂ ਬੁਸ਼ ਉਸ ਵੇਲੇ ਟੈਕਸਾਸ ਸਟੇਟ ਦਾ ਗਵਰਨਰ ਸੀ, ਉਸਨੇ ਵੀ ਮੇਰੀ ਚਿੱਠੀ ਦਾ ਉੱਤਰ ਦਿੱਤਾ ਸੀ।
ਅੰਤ ਵਿਚ ਮੈਂ ਇਹੀ ਉਮੀਦ ਕਰਦਾ ਹਾਂ ਕਿ ਸਰਕਾਰ ਮੇਰੇ ਸੁਝਾਅ ਪ੍ਰਵਾਨ ਕਰ ਲਵੇਗੀ ਕਿਉਂਕਿ ਇਨਾਂ ਵਿਚ ਦੇਸ਼ ਦਾ ਭਲਾ ਹੈ।