ਸੈਨਫਰਾਂਸਿਸਕੋ-ਅਮਰੀਕਾ ਦੇ ਸਿਲੀਕਾਨ ਵੈਲੀ ਸਥਿਤ ਇੱਕ ਵਿਸ਼ਵ ਵਿਦਿਆਲਿਆ ਵਿੱਚ ਵੱਡੇ ਪੱਧਰ ਤੇ ਜਾਲਸਾਜੀ ਦੇ ਅਰੋਪਾਂ ਕਰਕੇ ਛਾਪੇ ਮਾਰਨ ਅਤੇ ਇਸ ਸੰਸਥਾ ਨੂੰ ਬੰਦ ਕਰ ਦਿੱਤੇ ਜਾਣ ਕਰਕੇ ਸੈਂਕੜੇ ਵਿਦਿਆਰਥੀਆਂ ਉਪਰ ਵਾਪਿਸ ਭਾਰਤ ਭੇਜੇ ਜਾਣ ਦੀ ਤਲਵਾਰ ਲਟਕ ਰਹੀ ਹੈ। ਜਿਆਦਾਤਰ ਵਿਦਿਆਰਥੀ ਆਂਧਰਾਪ੍ਰਦੇਸ ਦੇ ਹਨ।
ਬੇਏਰੀਏ ਦੇ ਸ਼ਹਿਰ ਪਲੈਜੰਟਨ ਵਿੱਚ ਸਥਿਤ ਟਰਾਈ ਵੈਲੀ ਯੂਨੀਵਰਿਸਟੀ ਤੇ ਸੰਘੀ ਜਾਂਚ ਅਧਿਕਾਰੀਆਂ ਨੇ ਜਾਲਸਾਜ਼ੀ, ਵੀਜ਼ਾ ਪਰਮਿਟ ਦੀ ਗੱਲਤ ਵਰਤੋਂ ਕਰਨ, ਧਨ ਦੀ ਦੁਰਵਰਤੋਂ ਅਤੇ ਹੋਰ ਅਪਰਾਧਾਂ ਵਿੱਚ ਸ਼ਾਮਿਲ ਹੋਣ ਦਾ ਅਰੋਪ ਲਾਇਆ ਹੈ। ਕੈਲੈਫੋਰਨੀਆਂ ਦੀ ਇੱਕ ਕੋਰਟ ਵਿੱਚ ਸੰਘੀ ਏਜੰਸੀ ਦੁਆਰਾ ਦਰਜ ਕੀਤੀ ਗਈ ਸਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਸ ਸੰਸਥਾ ਨੇ ਵਿਦੇਸ਼ੀ ਨਾਗਰਿਕਾਂ ਨੂੰ ਅਵੈਧ ਤਰੀਕੇ ਨਾਲ ਅਮਰੀਕਾ ਵਿੱਚ ਸੈਟਲ ਹੋਣ ਵਿੱਚ ਮਦਦ ਕੀਤੀ ਹੈ। ਪਿੱਛਲੇ ਹਫ਼ਤੇ ਇਸ ਸੰਸਥਾ ਵਿੱਚ ਛਾਪਾ ਮਾਰਕੇ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।
ਸੰਘੀ ਏਜੰਸੀ ਅਨੁਸਾਰ ਇੱਥੇ 1555 ਵਿਦਿਆਰਥੀ ਹਨ। ਜਿਨ੍ਹਾਂ ਵਿੱਚ 95% ਭਾਰਤੀ ਹਨ। ਇਮੀਗਰੇਸ਼ਨ ਐਂਡ ਇਨਫੋਰਸਮੈਂਟ ਵਲੋਂ ਕੀਤੀ ਗਈ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਵੱਖ-ਵੱਖ ਸਥਾਨਕ ਅਤੇ ਆਨਲਾਈਨ ਕਲਾਸਾਂ ਵਿੱਚ ਦਾਖਿਲ ਵਿਖਾਇਆ ਜਾਂਦਾ ਸੀ। ਇਹ ਸੱਭ ਕੁਝ ਲਿਖਤੀ ਰੂਪ ਵਿੱਚ ਹੁੰਦਾ ਸੀ, ਪਰ ਅਸਲ ਵਿੱਚ ਇਹ ਲੋਕ ਦੇਸ਼ ਦੇ ਮੈਰੀਲੈਂਡ,ਟੈਕਸਸ, ਵਰਜੀਨੀਆ ਅਤੇ ਪੈਨਸਲਵੈਨੀਆ ਆਦਿ ਰਾਜਾਂ ਵਿੱਚ ਕੰਮ ਕਰਦੇ ਸਨ।