ਲੁਧਿਆਣਾ: – ਕੁੱਲ ਭਾਰਤੀ ਖੇਤੀਬਾੜੀ ਇੰਜੀਨੀਅਰਾਂ ਦੀ ਪੰਜਾਬ ਇਕਾਈ ਵੱਲੋਂ ਜਰਮਨੀ ਦੇ ਉੱਘੇ ਸਾਇੰਸਦਾਨ ਡਾ: ਜੌਰਗ ਜਸਪਰ ਦਾ ਵਿਸ਼ੇਸ਼ ਭ੍ਯਾਸ਼ਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਾਬਕਾ ਪ੍ਰੋਫੈਸਰ ਅਤੇ ਮੁਖੀ, ਡਾ: ਜੇ ਐਸ ਪੰਵਾਰ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੀ ਖੇਤੀਬਾੜੀ ਇੰਜੀਨੀਅਰਿੰਗ ਇਕਾਈ ਨੇ ਕੀਤੀ। ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੇ ਖੋਜ ਕੋਆਰਡੀਨੇਟਰ ਅਤੇ ਪੰਜਾਬ ਇਕਾਈ ਦੇ ਪ੍ਰਧਾਨ ਡਾ: ਚਰਨਜੀਤ ਸਿੰਘ ਪਨੂੰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਇਹ ਵਿਸੇਸ਼ ਭਾਸ਼ਣ ਆਯੋਜਿਤ ਕੀਤਾ ਗਿਆ ਜਿਸ ਵਿੱਚ ਯੂਨੀਵਰਸਿਟੀ ਦੇ ਸਾਇੰਸਦਾਨਾਂ ਅਤੇ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ। ਯੂਨੀਵਰਸਿਟੀ ਵਿੱਚ ਚੱਲ ਰਹੇ ਉੱਘੇ ਨਾਈਟਰੋਜਨ ਤੱਤ ਅਤੇ ਸੂਖ਼ਮ ਖੇਤੀ ਬਾਰੇ ਢੁੱਕਵੀਂ ਜਾਣਕਾਰੀ ਡਾ: ਮਨਜੀਤ ਸਿੰਘ ਵੱਲੋਂ ਪ੍ਰਦਾਨ ਕੀਤੀ। ਡਾ: ਜਸਪਰ ਵੱਲੋਂ ਵਿਸ਼ੇਸ਼ ਤੌਰ ਤੇ ਪੰਜਾਬ ਸੂਬੇ ਵਿੱਚ ਡਾ: ਮਨਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਸੂਖ਼ਮ ਖੇਤੀ ਸੰਬੰਧੀ ਚਲਾਏ ਜਾ ਰਹੇ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ। ਅੰਤ ਵਿੱਚ ਡਾ: ਐਨ ਕੇ ਛੁਨੇਜਾ ਨੇ ਸਭਨਾਂ ਦਾ ਧੰਨਵਾਦ ਕੀਤਾ।
ਖੇਤੀਬਾੜੀ ਇੰਜੀਨੀਅਰਾਂ ਦੀ ਕੌਮਾਂਤਰੀ ਪੱਧਰ ਦੀ ਇਕਾਈ ਵੱਲੋਂ ਜਰਮਨੀ ਦੇ ਸਾਇੰਸਦਾਨ ਦਾ ਲੈਕਚਰ ਆਯੋਜਿਤ
This entry was posted in ਖੇਤੀਬਾੜੀ.