ਲੁਧਿਆਣਾ:- ਖੇਤੀਬਾੜੀ ਹੁਣ ਗਿਆਨ ਅਧਾਰਿਤ ਕਿੱਤਾ ਬਣ ਚੁੱਕਾ ਹੈ ਅਤੇ ਯੂਨੀਵਰਸਿਟੀ ਮਾਹਿਰਾਂ ਵੱਲੋਂ ਦੱਸੀਆਂ ਤਕਨੀਕਾਂ ਅਪਣਾਅ ਕੇ ਵਿਕਸਤ ਖੇਤੀ ਕੀਤੀ ਜਾ ਸਕਦੀ ਹੈ। ਇਕ ਨਿੱਜੀ ਬਹੁ-ਕੌਮੀ ਕੰਪਨੀ ਸਿੰਜੈਂਟਾ ਵੱਲੋਂ ਜ¦ਧਰ ਜ਼ਿਲ੍ਹੇ ਦੇ ਪਿੰਡ ਧੋਗੜੀ ਵਿਖੇ ਕਰਵਾਏ ਆਲੂ ਖੇਤ ਦਿਵਸ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਵਧ ਆਮਦਨ ਹਾਸਿਲ ਕਰਨ ਲਈ ਸਹੀ ਤਕਨੀਕ ਸਹੀ ਸਮੇਂ ਸਿਰ ਵਰਤਣਾ ਹੀ ਸਫਲਤਾ ਦੀ ਕੁੰਜੀ ਹੈ ਅਤੇ ਯੂਨੀਵਰਸਿਟੀ ਮਾਹਿਰਾਂ ਦੀਆਂ ਸਿਫਾਰਸ਼ਾਂ ਤੋਂ ਕਦੇ ਵੀ ਲਾਂਭੇ ਨਹੀਂ ਜਾਣਾ ਚਾਹੀਦਾ। ਉਨ੍ਹਾਂ ਆਖਿਆ ਕਿ ਸਬਜ਼ੀਆਂ ਲਈ ਹਰ ਰੋਜ਼ ਦੀ ਸਰਵੇਖਣ ਵਿਧੀ ਕਾਮਯਾਬੀ ਦਾ ਆਧਾਰ ਹੈ ਅਤੇ ਪਿਛੇਤੇ ਝੁਲਸ ਰੋਗ ਵਰਗੀਆਂ ਬੀਮਾਰੀਆਂ ਨੂੰ ਕਾਬੂ ਕਰਨ ਲਈ ਸਮੇਂ ਸਿਰ ਸੁਚੇਤ ਹੋਣਾ ਬੇਹੱਦ ਲਾਜ਼ਮੀ ਹੈ।
ਸਿੰਜੈਂਟਾ ਦੇ ਵਾਈਸ ਪ੍ਰੈਜੀਡੈਂਟ ਰਾਜੇਸ਼ ਜੈਨ ਅਤੇ ਮਲਵਿੰਦਰ ਸਿੰਘ ਮੱਲ੍ਹੀ ਤੋਂ ਇਲਾਵਾ ਇਸ ਗੋਸ਼ਟੀ ਵਿੱਚ ਡਾ: ਆਰ ਕੇ ਗੋਇਲ ਸੇਵਾ ਮੁਕਤ ਵਿਗਿਆਨੀ ਨੇ ਵੀ ਸੰਬੋਧਨ ਕੀਤਾ ਜਦ ਕਿ ਕਿਸਾਨਾਂ ਵੱਲੋਂ ਸ: ਪਵਨਜੋਤ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ। ਆਲੂ ਪੈਦਾ ਕਰਨ ਵਾਲਿਆਂ ਦੀ ਸਹਿਕਾਰੀ ਸੰਸਥਾ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਇਸ ਖੇਤ ਦਿਵਸ ਮੌਕੇ ਵਿਚਾਰ ਵਟਾਂਦਰੇ ਵਿੱਚ ਭਾਗ ਲਿਆ।
ਯੂਨੀਵਰਸਿਟੀ ਮਾਹਿਰਾਂ ਦੀਆਂ ਸਿਫਾਰਸ਼ਾਂ ਤੋਂ ਲਾਂਭੇ ਨਾ ਜਾਓ-ਡਾ: ਕੰਗ
This entry was posted in ਖੇਤੀਬਾੜੀ.