ਵਾਸਿੰਗਟਨ- ਅੰਤਰਰਾਸ਼ਟਰੀ ਮੁਦਰਾਕੋਸ਼ ਨੇ ਜਪਾਨ, ਬਰਾਜ਼ੀਲ ਅਤੇ ਅਮਰੀਕਾ ਨੂੰ ਆਪਣੇ ਬਜਟ ਘਾਟੇ ਵਿੱਚ ਕਟੌਤੀ ਕਰਨ ਸਬੰਧੀ ਹੋ ਰਹੀ ਦੇਰੀ ਕਰਕੇ ਉਸ ਦੀ ਅਲੋਚਨਾ ਕੀਤੀ ਹੈ।ਆਈਐਮਐਫ਼ ਦਾ ਕਹਿਣਾ ਹੈ ਕਿ ਯੌਰਪੀਨ ਦੇਸ਼ਾਂ ਨੇ ਇਸ ਮੁੱਦੇ ਤੇ ਉਨਤੀ ਕੀਤੀ ਹੈ।
ਆਈਐਮਐਫ਼ ਨੇ ਆਪਣੀ ਵਿਤੀ ਰਿਪੋਰਟ ਵਿੱਚ 14 ਅਰਥਵਿਵਸਾਂਥਾਂ ਨੂੰ ਸ਼ਾਮਿਲ ਕੀਤਾ ਹੈ। ਮੁਦਾਰ ਕੋਸ਼ ਨੇ ਅਮਰੀਕਾ ਦੁਆਰਾ ਕਟੌਤੀ ਅਤੇ ਖਰਚੇ ਦੇ ਪੈਕੇਜ ਨੂੰ ਕਾਫ਼ੀ ਹੇਠਲੀ ਗਰੇਡਿੰਗ ਦਿੱਤੀ ਹੈ। ਅਮਰੀਕਾ ਨੇ ਇਸ ਸਬੰਧੀ ਜੋ ਨਵੇਂ ਕਦਮ ਚੁੱਕੇ ਹਨ, ਉਨ੍ਹਾਂ ਨਾਲ ਬਜਟ ਘਾਟੇ ਵਿੱਚ ਹੋਰ ਵਾਧਾ ਹੋਵੇਗਾ। ਆਈਐਮਐਫ਼ ਦਾ ਮੰਨਣਾ ਹੈ ਕਿ ਇਸ ਚਾਲੂ ਸਾਲ ਵਿੱਚ ਅਮਰੀਕਾ ਦਾ ਬਜਟ ਘਾਟਾ ਕੁਲ ਘਰੇਲੂ ਉਤਪਾਦ ਦਾ 10.8 ਫੀਸਦੀ ਰਹਿਣ ਦਾ ਅਨੁਮਾਨ ਹੈ। ਇਸ ਲਈ ਅਮਰੀਕਾ ਦਾ ਬਜਟ ਘਾਟਾ ਸੱਭ ਤੋਂ ਵੱਧ ਰਹੇਗਾ।