ਨਵੀਂ ਦਿੱਲੀ- ਦਿੱਲੀ ਦੇ ਅਲਕਨੰਦਾ ਇਲਾਕੇ ਵਿਚੋਂ 67 ਲੱਖ 50 ਹਜ਼ਾਰ ਦੀ ਕੈਸ਼ ਰਕਮ ਨਾਲ ਭਰੀ ਵੈਨ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਕਰਨ ਵਾਲੇ ਕੋਈ ਚੋਰ ਜਾਂ ਡਾਕੂ ਨਹੀਂ, ਖੁਦ ਕੈਸ਼ ਵੈਨ ਦਾ ਡਰਾਈਵਰ ਅਤੇ ਗੰਨਮੈਨ ਹੀ ਹਨ।
ਅਰੋਪੀਆਂ ਨੇ ਪਹਿਲਾਂ ਆਪਣੇ ਦੋ ਸਾਥੀ ਕਰਮਚਾਰੀਆਂ ਨੂੰ ਅਲਕਨੰਦਾ ਸਥਿਤ ਏਟੀਐਮ ਦੇ ਬਾਹਰ ਉਤਾਰਿਆ ਅਤੇ ਫਿਰ ਰੋਟੀ ਖਾਣ ਦਾ ਬਹਾਨਾ ਕਰਕੇ ਖੁਦ ਫਰਾਰ ਹੋ ਗਏ। ਕਸਟੋਡੀਅਲ ਅਧਿਕਾਰੀਆਂ ਨੇ ਕਾਫੀ ਦੇਰ ਤੱਕ ਉਡੀਕ ਕੀਤੀ, ਪਰ ਜਦੋਂ ਵੈਨ ਵਾਪਿਸ ਨਹੀਂ ਆਈ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਆਪਣੇ ਆਫਿਸ ਵਿੱਚ ਦਿੱਤੀ।ਐਸਐਮਐਸ ਕੰਪਨੀ ਨੇ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਕੈਸ਼ ਵੈਨ ਸਵੇਰੇ 9 ਵਜੇ ਏਟੀਐਮ ਬੂਥਾਂ ਤੇ ਕੈਸ਼ ਪਾਉਣ ਲਈ ਨਿਕਲੀ ਸੀ। ਵੈਨ ਵਿੱਚ 97 ਲੱਖ ਰੁਪੈ ਸਨ ਜੋ ਕਿ ਪਟੇਲ ਨਗਰ ਐਚਡੀਐਫਸੀ ਬੈਂਕ ਤੋਂ ਲਏ ਸਨ। ਅਤੇ ਦੋ ਬੂਥਾਂ ਵਿੱਚ ਕੈਸ਼ ਪਾ ਦਿੱਤਾ ਸੀ। ਦੋਵਾਂ ਅਰੋਪੀਆਂ ਨੇ ਨਵੰਬਰ ਵਿੱਚ ਹੀ ਸਕਿਊਰਟੀ ਕੰਪਨੀ ਜਵਾਇਨ ਕੀਤੀ ਸੀ।
ਪੁਲਿਸ ਪੂਰੀ ਕੋਸਿ਼ਸ਼ ਕਰ ਰਹੀ ਹੈ ਉਨ੍ਹਾਂ ਨੂੰ ਪਕੜਨ ਦੀ। ਸੋ ੳਮੀਦ ਹੈ ਕਿ ਅਰੋਪੀ ਜਲਦੀ ਹੀ ਪੁਲਿਸ ਦੇ ਸਿਕੰਜੇ ਵਿੱਚ ਫਸ ਜਾਣਗੇ