ਕਾਹਿਰਾ-ਮਿਸਰ ਵਿਚ ਲੋਕਾਂ ਵਲੋਂ ਰਾਸ਼ਟਰਪਤੀ ਨੂੰ ਹਟਾਉਣ ਦੀ ਮੰਗ ਦੇ ਦੌਰਾਨ ਭਾਰੀ ਹਿੰਸਾ ਅਜੇ ਵੀ ਜਾਰੀ ਹੈ। ਭਾਵੇਂ ਮਿਸਰ ਦੇ ਰਾਸ਼ਟਰਪਤੀ ਨੇ ਆਪਣੀ ਸਰਕਾਰ ਵਿਚ ਤਬਦੀਲੀ ਕਰਦੇ ਹੋਏ ਨਵਾਂ ਪ੍ਰਧਾਨ ਮੰਤਰੀ ਅਤੇ ਉਪ ਰਾਸ਼ਟਰਪਤੀ ਨਿਯੁਕਤ ਕੀਤਾ ਹੈ। ਹਿੰਸਾ ਅਤੇ ਮੁਜਾਹਰਿਆਂ ਦੌਰਾਨ ਉਨ੍ਹਾਂ ਨੇ ਕੈਬਿਨੇਟ ਨੂੰ ਵੀ ਬਰਖਾਸਤ ਕਰ ਦਿੱਤਾ ਹੈ।
ਹੁਸਨੀ ਮੁਬਾਰਕ ਵਲੋਂ ਦੇਸ਼ ਦੇ ਸਾਬਕਾ ਹਵਾਬਾਜ਼ੀ ਮੰਤਰੀ ਅਹਿਮਦ ਸ਼ਫ਼ੀਕ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ। ਇਸਦੇ ਨਾਲ ਹੀ ਦੇਸ਼ ਖੁਫ਼ੀਆ ਵਿਭਾਗ ਦੇ ਮੁਖੀ ਉਮਰ ਸੁਲੇਮਾਨ ਨੂੰ ਉਪਰਾਸ਼ਟਰਪਤੀ ਵਜੋਂ ਨਿਯੁਕਤ ਕੀਤਾ ਗਿਆ ਹੈ। ਮਿਸਰ ਦੇ ਲੋਕਾਂ ਦੀ ਮੰਗ ਹੈ ਕਿ ਪਿਛਲੇ 30 ਸਾਲਾਂ ਤੋਂ ਹੁਸਨੀ ਮੁਬਾਰਕ ਹੀ ਦੇਸ਼ ਦੇ ਰਾਸ਼ਟਰਪਤੀ ਵਜੋਂ ਕੁਰਸੀ ਦੇ ਬੈਠੇ ਹੋਏ ਹਨ। ਇਸ ਲਈ ਹੁਸਨੀ ਮੁਬਾਰਕ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਲੋਕੀਂ ਵੱਡੀ ਗਿਣਤੀ ਵਿਚ ਕਾਹਿਰਾ ਦੀਆਂ ਸੜਕਾਂ ‘ਤੇ ਉਤਰੇ ਹੋਏ ਹਨ। ਭਾਵੇਂ ਕਿ ਦੇਸ਼ ਵਿਚ ਕਰਫਿਊ ਲੱਗਿਆ ਹੋਇਆ ਹੈ। ਇਸ ਦੌਰਾਨ ਇਹ ਸਾਰੇ ਹੀ ਹੁਸਨੀ ਮੁਬਾਰਕ ਪਾਸੋਂ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਸੁਰਖਿਆ ਮੁਲਾਜ਼ਮਾਂ ਅਤੇ ਮੁਜਾਹਰਾਕਾਰੀਆਂ ਵਿਚਕਾਰ ਕਈ ਝੜਪਾਂ ਹੋਈਆਂ ਅਤੇ ਕੁਝ ਲੋਕਾਂ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ। ਲੋਕਾਂ ਵਲੋਂ ਪੁਲਿਸ ਸਟੇਸ਼ਨਾਂ ਨੂੰ ਅੱਗਾਂ ਲਾਈਆਂ ਜਾ ਰਹੀਆਂ ਹਨ। ਕਾਹਿਰਾ ਤੋਂ ਇਲਾਵਾ ਸਵੇਜ਼ ਅਤੇ ਅਲੈਗਜ਼ੈਂਡਰੀਆ ਵਿਚ ਵੀ ਮੁਜਾਹਰੇ ਹੋ ਰਹੇ ਹਨ। ਸਿਹਤ ਮੰਤਰਾਲੇ ਮੁਤਾਬਕ ਅਜੇ ਤੱਕ 38 ਲੋਕ ਮਾਰੇ ਜਾ ਚੁੱਕੇ ਹਨ।
ਰਾਸ਼ਟਰਪਤੀ ਹੁਸਨੀ ਮੁਬਾਰਕ ਵਲੋਂ ਸਖ਼ਤ ਰਵਈਆ ਅਖ਼ਤਿਆਰ ਕਰਦੇ ਹੋਏ ਸੁਰੱਖਿਆ ਮੁਲਾਜ਼ਮਾਂ ਵਲੋਂ ਲੋਕਾਂ ਵਿਰੁੱਧ ਕੀਤੀ ਗਈ ਕਾਰਵਾਈ ਦੀ ਹਿਮਾਇਤ ਕੀਤੀ ਗਈ ਹੈ।
ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਦੇਸ਼ ਦੇ ਲੋਕਾਂ ਨਾਲ ਹਮਦਰਦੀ ਪ੍ਰਗਟਾਈ ਗਈ ਸੀ। ਈਰਾਨ ਦੇ ਵਿਰੋਧੀ ਲੀਡਰ ਮਰਿ ਹੁਸੈਨ ਮੁਸਾਵੀ ਨੇ ਵੀ ਲੋਕਾਂ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਜੇਕਰ ਸਰਕਾਰਾਂ ਲੋਕਾਂ ਦੀ ਗੱਲ ਨਹੀਂ ਸੁਣਨਗੀਆਂ ਤਾਂ ਜਨਤਾ ਦੇ ਲੋਕ ਅਜਿਹੇ ਅੰਦੋਲਨ ਅਤੇ ਮੁਜਾਹਰੇ ਤਾਂ ਕਰਨਗੇ ਹੀ।
ਮਿਸਰ ਵਿਚ ਨਵਾਂ ਪ੍ਰਧਾਨ ਮੰਤਰੀ ਨਿਯੁਕਤ, ਹਿੰਸਾ ਜਾਰੀ
This entry was posted in ਅੰਤਰਰਾਸ਼ਟਰੀ, ਮੁਖੱ ਖ਼ਬਰਾਂ.