ਕਾਹਿਰਾ-ਮਿਸਰ ਵਿਚ ਰਾਸ਼ਟਰਪਤੀ ਹੁਸਨੀ ਮੁਬਾਰਕ ਨੂੰ ਅਹੁਦਾ ਤਿਆਗਣ ਦੀ ਮੰਗ ਕਰਕੇ ਉਥੇ ਭੜਕੀ ਹਿੰਸਾ ਦੌਰਾਨ ਅਨੇਕਾਂ ਭਾਰਤੀ ਮਿਸਰ ਨੂੰ ਛੱਡਣ ਦੀਆਂ ਤਿਆਰੀਆਂ ਵਿਚ ਹਨ। ਇਸੇ ਦੌਰਾਨ ਉਨ੍ਹਾਂ ‘ਚੋਂ ਅਨੇਕਾਂ ਭਾਰਤੀ ਕਾਹਿਰਾ ਏਅਰਪੋਰਟ ‘ਤੇ ਪਹੁੰਚੇ ਪਰੰਤੂ ਮਿਸਰ ਸਰਕਾਰ ਵਲੋਂ ਕਹਿਰਾ ਆਉਣ ਜਾਣ ਵਾਲੀਆਂ ਫਲਾਈਟਾਂ ਰੱਦ ਕੀਤੇ ਜਾਣ ਕਰਕੇ ਉਹ ਏਅਰਪੋਰਟ ‘ਤੇ ਹੀ ਫੱਸ ਗਏ ਹਨ। ਇਸਦਾ ਕਾਰਨ ਇਹ ਹੈ ਕਿ ਮੌਜੂਦਾ ਸਮੇਂ ਹਾਲਾਤ ਖ਼ਰਾਬ ਹੋਣ ਕਰਕੇ ਕਾਹਿਰਾ ਵਿਚ ਕਰਫਿਊ ਲੱਗਿਆ ਹੋਇਆ ਹੈ ਅਤੇ ਕੋਈ ਵੀ ਮੁਸਾਫ਼ਰ ਆਪਣੇ ਘਰ ਵਾਪਸ ਪਹੁੰਚਣ ਤੋਂ ਅਸਮਰਥ ਹੈ।
ਇਸ ਹਿੰਸਾ ਤੋਂ ਬਾਅਦ ਹੁਣ ਹਥਿਆਰਬੰਦ ਲੁਟੇਰਿਆਂ ਵਲੋਂ ਸ਼ਹਿਰ ਵਿਚ ਲੋਕਾਂ ਨਾਲ ਲੁੱਟ ਮਾਰ ਅਤੇ ਸਾੜਫੂਕਰ ਕੀਤੀ ਜਾ ਰਹੀ ਹੈ। ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਅਮਰੀਕਾ, ਭਾਰਤ, ਸਾਊਦੀ ਅਰਬ, ਤੁਰਕੀ, ਇੰਗਲੈਂਡ ਅਤੇ ਕਈ ਹੋਰਨਾਂ ਦੇਸ਼ਾਂ ਵਲੋਂ ਆਪਣੇ ਨਾਗਰਿਕਾਂ ਨੂੰ ਉਥੋਂ ਕੱਢਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਥੋਂ ਤੱਕ ਕਿ ਇਨ੍ਹਾਂ ਦੇਸ਼ਾਂ ਵਲੋਂ ਮਿਸਰ ਚੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਵਿਸ਼ੇਸ਼ ਜਹਾਜ਼ ਭੇਜਣ ਦੀਆਂ ਵੀ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਵੇਲੇ ਹਾਲਾਤ ਇਹ ਹਨ ਕਿ ਏਅਰਪੋਰਟ ‘ਤੇ ਖਾਣ ਪੀਣ ਆਦਿ ਦੇ ਚੰਗੇ ਪ੍ਰਬੰਧ ਨਹੀਂ ਹਨ। ਏਅਰਪੋਰਟ ‘ਤੇ ਫੱਸੇ ਲੋਕਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ। ਬੇਕਾਬੂ ਹਾਲਾਤ ਸਟਾਫ਼ ਦੀ ਘਾਟ ਦੌਰਾਨ ਮਿਸਰ ਨੇ ਆਪਣੀਆਂ ਕੌਮੀ ਹਵਾਈ ਸੇਵਾਵਾਂ ਰੱਦ ਕੀਤੀਆਂ ਹਨ । ਜਰਮਨੀ, ਅਮਰੀਕਾ, ਪੋਲੈਂਡ ਦੀਆਂ ਵੀ ਕਈ ਕੰਪਨੀਆਂ ਵਲੋਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਜਿਥੇ ਮਿਸਰ ਵਿਚ ਇਸ ਵੇਲੇ ਹਾਲਾਤ ਬੇਕਾਬੂ ਹਨ ਉਥੇ ਮਿਸਰ ਦੇ ਰਾਸ਼ਟਰਪਤੀ ਹੁਸਨੀ ਮੁਬਾਰਕ ਦੇ ਖਿਲਾਫ਼ ਬ੍ਰਿਟੇਨ, ਤੁਰਕੀ, ਜਾਰਡਨ, ਯਮਨ ਅਤੇ ਹੋਰਨਾਂ ਕਈ ਦੇਸ਼ਾਂ ਵਿਚ ਵਸੱਦੇ ਮਿਸਰ ਵਾਸੀਆਂ ਵਲੋਂ ਮਿਸਰ ਦੇ ਦੂਤਘਰ ਦੇ ਸਾਹਮਣੇ ਮੁਜਾਹਰੇ ਕੀਤੇ ਗਏ। ਇਸਦੇ ਨਾਲ ਹੀ ਚੀਨ ਸਰਕਾਰ ਵਲੋਂ ਸੋਸ਼ਲ ਨੈਟਵਰਕਿੰਗ ਦੀਆਂ ਸਾਈਟਾਂ ‘ਤੇ ਈਜੀਪਟ (ਮਿਸਰ) ਸ਼ਬਦ ਨੂੰ ਬਲਾਕ ਕਰ ਦਿੱਤਾ ਹੈ।
ਸੈਂਕੜੇ ਭਾਰਤੀ ਕਾਹਿਰਾ ਏਅਰਪੋਰਟ ‘ਤੇ ਫੱਸੇ
This entry was posted in ਅੰਤਰਰਾਸ਼ਟਰੀ.