ਨਵੀਨ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਲੋਕਾਂ ਨੂੰ ਉਚਿਤ ਮੁੱਲ ਤੇ ਖਾਧ ਪਦਾਰਥ ਮੁਹਈਆ ਕਰਵਾਉਣ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਇਸ ਸਬੰਧ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੀ ਪ੍ਰਧਾਨਗੀ ਵਿੱਚ ਇੱਕ ਬੈਠਕ ਹੋਈ, ਜਿਸ ਵਿੱਚ ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਖੁਦਰਾ ਮੰਡੀਆਂ ਬਣਾਉਣ ਦਾ ਪ੍ਰਸਤਾਵ ਤਿਆਰ ਕਰਨ ਬਾਰੇ ਗੱਲਬਾਤ ਕੀਤੀ ਜਿਥੇ ਕਿਸਾਨ ਸਿੱਧੇ ਤੌਰ ਤੇ ਆਪਣੀ ਫਸਲ ਵੇਚ ਸਕਣਗੇ।
ਦਿੱਲੀ ਸਰਕਾਰ ਕੇਂਦਰ ਵਲੋਂ ਕੀਤੀ ਗਈ ਪਹਿਲ ਕਰਕੇ ਜਲਦੀ ਹੀ ਇਸ ਯੋਜਨਾ ਲਈ ਪ੍ਰਸਤਾਵ ਤਿਆਰ ਕਰੇਗੀ। ਖੇਤੀਬਾੜੀ ਮੰਤਰਾਲੇ ਵਿੱਚ ਅਯੋਜਿਤ ਇਸ ਬੈਠਕ ਵਿੱਚ ਪਵਾਰ ਅਤੇ ਸ਼ੀਲਾ ਤੋਂ ਇਲਾਵਾ ਖਾਧਮੰਤਰੀ ਕੇ.ਵੀ. ਥਾਮਸ ਅਤੇ ਸਾਰੇ ਵਿਭਾਗਾਂ ਦੇਉ8ਚਕੋਟੀ ਦੇ ਅਫਸਰਾਂ ਨੇ ਹਿੱਸਾ ਲਿਆ। ਇਨ੍ਹਾਂ ਪ੍ਰਸਤਾਵਿਤ ਮੰਡੀਆਂ ਵਿੱਚ ਕਿਸਾਨ ਆਪਣੇ ਉਤਪਾਦਨ ਸਿੱਧੇ ਤੌਰ ਤੇ ਵੇਚ ਸਕਣਗੇ, ਇਨ੍ਹਾਂ ਤੇ ਕਿਸੇ ਤਰਾਂ ਦਾ ਟੈਕਸ ਨਹੀਂ ਲਗੇਗਾ। ਇਸ ਬੈਠਕ ਵਿੱਚ ਨੈਫਿਡ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਜਰੂਰੀ ਵਸਤਾਂ ਦੀ ਮੰਗ ਨੂੰ ਪੂਰਿਆਂ ਕਰਨ ਲਈ ਸਰਕਾਰੀ ਏਜੰਸੀ ਉਤਪਾਦਕ ਮੰਡੀਆਂ ਵਿੱਚ ਆਪਣੇ ਕਾਂਊਟਰ ਖੋਲੇਗੀ, ਤਾਂ ਜੋ ਸਿੱਧੀ ਖ੍ਰੀਦ ਕਰਕੇ ਦਿੱਲੀ ਵਿੱਚ ਉਨ੍ਹਾਂ ਨੂੰ ਸਸਤੇ ਰੇਟਾਂ ਤੇ ਵੇਚਿਆ ਜਾਵੇਗਾ। ਨੈਫਿਡ ਨੇ ਕੁਝ ਕਾਂਊਟਰ ਖੋਲਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਸ਼ੀਲਾ ਦੀਕਸ਼ਤ ਨੇ ਵੀ ਭਰੋਸਾ ਦਿਵਾਇਆ ਕਿ ਉਹ ਖੇਤੀਬਾੜੀ ਪਦਾਰਥਾਂ ਸਬੰਧੀ ਬਣੀ ਕਮੇਟੀ ਦੇ ਨਿਯਮਾਂ ਵਿੱਚ ਸੁਧਾਰ ਕਰੇਗੀ ਤਾਂ ਜੋ ਰਸਤੇ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੂਰ ਕੀਤਾ ਜਾ ਸਕੇ।