ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਜੋ ਕਿ ਦੋਆਬਾ ਕਾਲਜ ਜ¦ਧਰ ਵਿਖੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵੱਲੋਂ ਆਯੋਜਿਤ ਕੀਤੇ ਰਾਸ਼ਟਰੀ ਸੈਮੀਨਾਰ ‘‘ਜੀਨੈਟੀਕਲੀ ਮੌਡੀਫਾਈਡ ਕਰਾਪਸ-ਚੁਣੌਤੀਆਂ ਅਤੇ ਸੰਭਾਵਨਾਵਾਂ’’ ਵਿਸ਼ੇ ਤੇ ਵਿਸੇਸ਼ ਮਹਿਮਾਨ ਵਜੋਂ ਬੋਲ ਰਹੇ ਸਨ ਨੇ ਕਿਹਾ ਕਿ ਅਜ ਦੇ ਸਾਇੰਸ ਦੇ ਯੁਗ ਵਿੱਚ ਬਾਇਓ ਤਕਨਾਲੋਜੀ ਇਕ ਮੋਹਰੀ ਤਕਨੀਕ ਬਣਕੇ ਸਾਹਮਣੇ ਆਈ ਹੈ ਜਿਸਦੇ ਨਾਲ ਖੇਤੀ ਬਾੜੀ ਦੇ ਖੇਤਰ ਦੇ ਨਾਲ ਨਾਲ ਸਮਾਜ ਦੇ ਸਾਰੇ ਵਰਗਾਂ ਦਾ ਵਿਕਾਸ ਦੀਆਂ ਸੰਭਾਵਨਾਵਾਂ ਹਨ। ਬਾਇਓ ਟੈਕਨਾਲੋਜੀ ਵਿਧੀਆਂ, ਜਿਵੇਂ ਕਿ ਪਲਾਂਟ ਟਿਸ਼ੂ ਕਲਚਰ, ਜਨੈਟਿਕ ਟਰਾਂਸਫਾਰਮੇਸ਼ਨ, ਮੋਲੀਕਿਊਲਰ ਬਾਓਲੋਜੀ ਤਕਨੀਕਾਂ ਦੁਆਰਾ ਅਸੀਂ ਦਰਲੱਭ ਪ੍ਰਜਾਤੀਆਂ ਦੀ ਸੰਭਾਲ ਤੋਂ ਇਲਾਵਾ ਫ਼ਸਲ ਸੁਧਾਰ ਵਿਧੀਆਂ ਰਾਹੀਂ ਨਵੀਨਤਮ ਕਿਸਮਾਂ ਵਿਕਸਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਵਿਸ਼ਵ ਵਿੱਚ ਤਕਰੀਬਨ 15 ਬਿਲਿਅਨ ਯੂ.ਐਸ. ਡਾਲਰ ਦੀ ਜੈਨੇਟਿਕਲ ਮਾਡੀਫਾਇਡ ਕ੍ਰਾਪਸ ਦੀ ਮਾਰਕੇਟ ਮਜੂਦ ਹੈ। ਟਰਾਂਸਜੈਨਿਕ ਪ੍ਰਜਾਤੀਆਂ ਦੇ ਤਹਿਤ ਮੱਕੀ, ਕਾਟਨ, ਸੋਆਬੀਨ, ਆਲੂ, ਟਮਾਟਰ ਅਤੇ ਪਪੀਤੇ ਦੀ ਖੇਤੀ ਵਿਸ਼ਵ ਦੇ 25 ਦੇਸ਼ਾਂ ਵਿੱਚ 134 ਮਿਲਿਅਨ ਹੈਕਟੇਅਰ ਦੇ ਖੇਤਰਫਲ ਦੇ ਸਫਲਤਾਪੁਰਵਕ ਕੀਤੀ ਜਾ ਰਹੀ ਹੈ। ਉਹਨਾਂ ਨੇ ਕ੍ਰਾਓਪਰੈਸਰਵੇਸ਼ਨ ਆਫ ਜਨਮ ਪਲਾਜਮ ਤਕਨੀਕ ਦੇ ਤਹਿਤ ਖਤਮ ਹੁੰਦੇ ਜਾ ਰਹੇ ਪੋਧਿਆੰ ਦੀ ਪ੍ਰਜਾਤਿਆਂ ਨੂੰ ਬਚਾਉਣ ਲਈ ਜਰਮਪਲਾਜਮ ਬੈਂਕਾਂ ਦੀ ਸਥਾਪਨਾ ਕਰਨ ਬਾਰੇ ਵੀ ਦੱਸਿਆ। ਡਾ: ਕੰਗ ਨੇ ਕਿਹਾ ਕਿ ਭਾਰਤ ਵਿੱਚ ਬੀ ਟੀ ਨਰਮੇ ਦੀ ਕਾਸ਼ਤ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਇਆ। ਉਨ੍ਹਾਂ ਕਿਹਾ ਕਿ ਬਾਇਓ ਤਕਨਾਲੋਜੀ ਦੀਆਂ ਅਥਾਹ ਸੰਭਾਵਨਾਵਾਂ ਹਨ ਅਤੇ ਇਸ ਵਿਗਿਆਨ ਨੂੰ ਖੇਤੀ, ਸਿਹਤ, ਕੁਦਰਤੀ ਆਫਤਾਂ ਨੂੰ ਸਹਿਣ ਕਰਨ ਵਾਲੀਆਂ ਕਿਸਮਾਂ ਦੇ ਵਿਕਾਸ ਨੂੰ ਲਾਹੇਵੰਦ ਢੰਗ ਨਾਲ ਵਰਤਿਆ ਜਾ ਸਕਦਾ ਹੈ। ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਥਾਪਿਤ ਕੀਤੇ ਸਕੂਲ ਆਫ ਐਗਰੀਕਲਚਰ ਬਾਇਓ ਤਕਨਾਲੋਜੀ ਵਿੱਚ ਹੋ ਰਹੀਆਂ ਖੋਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਖੇਤੀ ਲਈ ਚੰਗਾ ਸੁਨੇਹਾ ਲੈ ਕੇ ਆਵੇਗਾ।
ਪੀ ਏ ਯੂ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਜੈਨੇਟਿਕਲ ਮਾਡੀਫਾਇਡ ਪਲਾਂਟਸ ਆਮਤੋਰ ਤੇ ਜੀ.ਐਮ ਓ ਅਤੇ ਐਲ.ਐਮ. ਓ ਦੇ ਨਾਮ ਤੋਂ ਵੀ ਜਾਣੇ ਜਾਂਦੇ ਹਨ। ਪਿਛਲੇ 25 ਸਾਲਾਂ ਦੇ ਦੋਰਾਨ ਰੀ-ਕਾਂਬੀਨੈਟ ਡੀ.ਐਨ.ਏ ਤਕਨੀਕ, ਜੀਨ ਟਰਾਂਸਫਰ ਤਕਨੀਕ ਅਤੇ ਟਿਸ਼ੂ ਕਲਚਰ ਤਕਨੀਕ ਦੁਆਰਾ ਵੱਖ ਵੱਖ ਟਰਾਂਸ ਜੈਨਿਕ ਪੋਧਿਆਂ ਦੀ ਕਿਸਮਾਂ ਨੂੰ ਪੈਦਾ ਕੀਤਾ ਜਾ ਸੱਕਦਾ ਹੈ। ਉਹਨਾਂ ਨੇ ਬੈਕਟੀਰੀਅਲ ਅਤੇ ਹਰਬੀਸਾਈਡ ਰਜਿਸਟੈਂਟ ਪਲਾਂਟਸ ਅਤੇ ਮੋਲੀਕਿਊਲਰ ਫਾਰਮਿੰਗ ਬਾਰੇ ਵੀ ਚਾੰਣਨਾ ਪਾਇਆ। ਉਨ੍ਹਾਂ ਆਪਣੇ ਭਾਸ਼ਣ ਵਿੱਚ ਜੀ ਐਮ ਫ਼ਸਲਾਂ ਦੇ ਫਾਇਦਿਆਂ ਦਾ ਜ਼ਿਕਰ ਕਰਕੇ ਇਸ
ਉੱਪਰ ਟਿੱਪਣੀ ਕਰਨ ਵਾਲਿਆਂ ਨੂੰ ਭਰਪੂਰ ਜਾਣਕਾਰੀ ਦਿੱਤੀ।
ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ, ਜੋ ਕਿ ਦੋਆਬਾ ਕਾਲਜ ਦੇ ਪੁਰਾਣੇ ਵਿਦਿਆਰਥੀ ਵੀ ਹਨ, ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਬਣਤਰ, ਕਾਰਜਸ਼ੈਲੀ, ਉਪਲੱਬਧੀਆਂ ਅਤੇ ਭਵਿੱਖ ਦੀਆਂ ਨੀਤੀਆਂ ਦਾ ਜ਼ਿਕਰ ਕਰਕੇ ਹਾਜ਼ਰ ਵਿਗਿਆਨੀਆਂ ਦੀ ਜਾਣਕਾਰੀ ਵਿੱਚ ਵਾਧਾ ਕੀਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ. ਪੀ.ਕੇ. ਸਹਿਜਪਾਲ ਨੇ ਵੱਖ ਵੱਖ ਜੈਨੇਟਿਕਿਲੀ ਮਾਡੀਫਾਈਡ ਫੂਡਸ ਦੀਆਂ ਕਿਸਮਾਂ ਬਣਾਉਣ ਦੀ ਵਿਧੀਆਂ ਬਾਰੇ ਪੈਦਾ ਕੀਤੇ ਜਾ ਰਹ ਖਦਸ਼ਿਆਂ ਦੀ ਜਾਣਕਾਰੀ ਦਿੱਤੀ। ਡਾ. ਐਸ.ਐਸ. ਜੋਹਲ – ਸਾਬਕਾ ਡਿਪਟੀ ਚੇਅਰਮੈਨ ਪੰਜਾਬ ਪਲੈਨਿੰਗ ਬੋਰਡ ਨੇ ਕਿਹਾ ਕਿ ਜਿਨੈਟੀਕਲੀ ਮਾਡੀਫਾਈਡ ਕਰਾਪਸ ਵਰਤਮਾਨ ਯੁਗ ਵਿੱਚ ਇੱਕ ਕ੍ਰਾਂਤੀਕਾਰੀ ਕਾਢ ਹਨ ਪਰ ਸਾਨੂੰ ਇਨ੍ਹਾਂ ਦੇ ਮਨੁੱਖ ਦੀ ਸਿਹਤ ਦੇ ਉਤੇ ਹੋਣ ਵਾਲੇ ਨੁਕਸਾਨ ਬਾਰੇ ਵੀ ਸੋਚਨਾ ਚਾਹੀਦਾ ਹੈ। ਡਾ. ਜੀ.ਪੀ.ਆਈ ਸਿੰਘ ਨੇ ਵੀ ਇਸ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ।
ਕਾਲਜ ਦੇ ਪ੍ਰਿੰਸੀਪਲ ਡਾ ਨਰੇਸ਼ ਕੁਮਾਰ ਧੀਮਾਨ ਨੇ ਸ਼ੁਰੂ ਵਿੱਚ ਪ੍ਰੋਗਰਾਮ ਦੀ ਰੂਪ ਰੇਖਾ ਸਾਂਝੀ ਕੀਤੀ ਅਤੇ ਕਾਲਜ ਦੀਆਂ ਉਪਲਬੱਧੀਆਂ ਦੱਸੀਆਂ। ਉਨ੍ਹਾਂ ਡਾ: ਕੰਗ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਸਮਾਂ ਕੱਢ ਕੇ ਇਸ ਸੈਮੀਨਾਰ ਵਿੱਚ ਹਿੱਸਾ ਲਿਆ। ਪ੍ਰਿੰਸੀਪਲ ਡਾ. ਧੀਮਾਨ, ਸ਼੍ਰੀਮਤੀ ਸੁਸ਼ਮਾ ਚੋਪੜਾ- ਸਕੱਤਰ ਪ੍ਰਬੰਧਕੀ ਸਮਿਤੀ, ਸੈਮੀਨਾਰ ਕਨਵੀਨਰ ਪ੍ਰੋ. ਅਵਤਾਰ ਸਿੰਘ, ਸੈਮੀਨਾਰ ਸਕੱਤਰ ਡਾ. ਰਾਜੀਵ ਖੋਸਲਾ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਬੁਲਾਰਿਆਂ ਨੂੰ ਸਿਰਪਾਓ ਅਤੇ ਸਮਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸੈਮੀਨਾਰ ਦਾ ਸੰਚਾਲਨ ਪ੍ਰੋਫੈਸਰ ਅਵਤਾਰ ਸਿੰਘ ਨੇ ਕੀਤਾ।