ਅਖਾੜਿਆਂ ’ਚ ਛਹਿਬਰਾਂ, ਲਗਾਉਣ ਵਾਲੀ ਤੁਰ ਗਈ ।
ਗੀਤਾਂ ਦੀ ਪਟਾਰੀ , ਖੁੱਲ੍ਹਵਾਉਣ ਵਾਲੀ ਤੁਰ ਗਈ ।
ਰੰਗਪੁਰ ਵਿੱਚ ਰੰਗ , ਲਾਉਣ ਵਾਲੀ ਤੁਰ ਗਈ ।
ਸੋਹਣਿਆ ਨੂੰ ਉੱਡਣ ਉਡਾਉਣ ਵਾਲੀ ਤੁਰ ਗਈ ।
ਚੁਬਾਰਿਆਂ ’ਤੇ ਚੜ੍ਹਕੇ , ਨਚਾਉਣ ਵਾਲੀ ਤੁਰ ਗਈ ।
ਚੁੰਨੀ ਨਾਲ ਪਤਾਸੇ , ਮੰਗਵਾਉਣ ਵਾਲੀ ਤੁਰ ਗਈ ।
ਵਿਆਹ ਦੀਆਂ ਭਾਜੀਆਂ, ਖੁਵਾਉਣ ਵਾਲੀ ਤੁਰ ਗਈ ।
ਗੇੜੇ ਉੱਤੇ ਗੇੜਾ , ਵਜਵਾਉਣ ਵਾਲੀ ਤੁਰ ਗਈ ।
ਮਸਤ-ਮਸਤ , ਮਸਤੀਆਂ ਨੂੰ ਗਾਉਣ ਵਾਲੀ ਤੁਰ ਗਈ ।
‘ਘੁਮਾਣ’ ਪਿੰਡ ਦਿੜ੍ਹਬੇ ਦੇ ਪਿੱਪਲਾਂ ਦੇ ਥੱਲੇ ,
ਮੈਂ ਤਾਂ ਨੱਚੂਗੀ ,ਕਹਿ ਬੋਲਾਂ ਨੂੰ ਪੁਗਾਉਣ ਵਾਲੀ ਤੁਰ ਗਈ ।