ਗੱਲ੍ਹਾਂ ਗੁਲਾਬੀਆਂ ਤੇ ਰੱਬ ਨੇ ਰੰਗ ਕੀਤਾ
ਅਸੀਂ ਤਾਂ ਸੋਚਦੇ ਸੀ ਕਿ ਸੁਰਖ਼ ਬੁੱਲ੍ਹਾਂ ਦਾ ਲਿਸ਼ਕਾਰਾ ਹੈ।
ਇਹ ਕਸ਼ਮੀਰੀ ਸੇਬ ਜਾਂ ਮੌਸਮ ਦਾ ਨਤੀਜਾ ਨਹੀਂ
ਯਾਰ ਦਾ ਰੂਪ ਡਾਢਾ ਕੁਦਰਤੀ, ਲਗਦਾ ਬੜਾ ਪਿਆਰਾ ਹੈ।
ਮੋਰ ਪੈਲਾਂ ਬੰਦ ਕਰਕੇ ਖੰਭ ਲਪੇਟ ਲੈਂਦੇ
ਪਰੀਆਂ ਵੀ ਉਸ ਦੇ ਹੁਸਨ ਤੇ ਈਰਖਾ ਕਰਨ
ਸ਼ਿਕਾਰੀ ਭੁੱਲ ਜਾਂਦੇ ਤੀਰ ਚਲਾਉਣੇ ਸ਼ਿਕਾਰ ਵੱਲੀਂ
ਚਿਹਰੇ ਦੀ ਮੁਸਕਾਣ ਖੁਦ ਹੀ ਸ਼ਿਕਾਰ ਬਣਕੇ ਮਰਨ
ਚੋਰ ਛੱਡ ਕੇ ਚੋਰੀਆਂ, ਲੁੱਟਾਂ, ਸੰਤ ਬਣ ਜਾਂਦੇ
ਉਸਦੀ ਸ਼ਕਸ਼ੀਅਤ ਦਾ ਕਿੰਨਾ ਅਜੀਬ ਨਜਾਰਾ ਹੈ।
ਵੇਲ ਬਣਕੇ ਹਵਾ ਨਾਲ ਉਸਦਾ ਸਰੀਰ ਹਿੱਲਦਾ
ਮੈਂ ਘਬਰਾਵਾਂ ਕਿ ਕੱਚ ਦੀ ਵੰਗ ਵਾਂਗੂ ਟੁੱਟ ਜਾਵੇਗਾ
ਸੁਣਕੇ ਹਾਸੇ ਉਸਦੇ ਟੱਲੀਆਂ ਵੀ ਸ਼ਰਮਾ ਜਾਵਣ
ਉਸਦੇ ਮਿੱਠੇ ਸ਼ਬਦ ਸੁਣਕੇ ਮੱਖੀਆਂ ਦਾ ਸ਼ਹਿਦ ਮੁੱਕ ਜਾਵੇਗਾ
ਤਿੱਖੜ ਦੁਪਹਿਰੇ ਦੇ ਸਮੇਂ ਪੱਛੋਂ ਵਿੱਚ ਜਾ ਛਿਪਦਾ
ਰੂਪ ਦਾ ਪਰਛਾਵਾਂ ਤੱਕ ਕੇ ਸੂਰਜ ਵਿਚਾਰਾ ਹੈ।
ਉਸਦੇ ਬਦਨ ਦੀਆਂ ਮਹਿਕਾਂ ਸੁੰਘ ਤਿਤਲੀਆਂ ਉੱਡਣ
ਫ਼ੁੱਲ ਮੁਰਝਾ ਜਾਂਦੇ ਜਦੋਂ ਬਾਗਾਂ ਵਿੱਚ ਤੁਰਦੇ
ਐਨੀਂ ਸਖਤ ਖਿੱਚ ਹੈ ਉਸਦੀ ਪੁਕਾਰ ਵਿੱਚ
ਜਿਉਂਦੇ ਹੋ ਉੱਠਦੇ ਕਬਰਾਂ ਵਿੱਚੋਂ ਮੁਰਦੇ
ਬੜੇ ਇਸ਼ਕ ਦੇ ਰੋਗੀਆਂ ਨੂੰ ਸਾਲੀਂ ਜਿਉਂਦਾ ਰੱਖਦਾ
ਉਸਦੀ ਯਾਦ ਦਾ ਹੀ ਇੰਨਾਂ ਸਹਾਰਾ ਹੈ।
ਖੁਦਾ ਬਣਾਕੇ ਯਾਰ ਨੂੰ ਖੁਦ ਵੀ ਉਸਤੇ ਆਸ਼ਿਕ ਹੋਇਆ
ਤਸਵੀਰਾਂ ਉਸਦੀਆਂ ਲੱਗੀਆਂ ਮੰਦਰਾਂ ਵਿੱਚ
ਰੱਬ ਸਮਝਕੇ ਪੂਜਦੇ ਉਸਦੇ ਬੁੱਤਾਂ ਨੂੰ ਦਿਲ ਵਾਲੇ
ਉਸਦੇ ਹੁਸਨ ਦੀ ਮੰਨਦੀ ਕੁਦਰਤ ਵੀ ਖਿੱਚ
ਯਾਰ ਅਨੰਤ ਹੁਸਨ ਦਾ ਮਾਲਕ ਹੈ
ਉਸਦੇ ਹੁਸਨ ਬਾਝੋਂ ਕਾਕੇ ਦਾ ਕਲਮ ਬੇਰੁਜਗਾਰਾ ਹੈ।