ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਸ਼ਨੀਵਾਰ ਨੂੰ ਰੇਲਵੇ ਵਿਭਾਗ ਵੱਲੋਂ ਅਚਾਨਕ ਤਿੰਨ ਗੱਡੀਆਂ ਦੇ ਇੱਕ ਦਿਨ ਲਈ ਰੂਟ ਰੱਦ ਕੀਤੇ ਜਾਣ ਨਾਲ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਇੱਕਤਰ ਜਾਣਕਾਰੀ ਅਨੁਸਾਰ ਪਿੰਡ ਭਾਗਸਰ ਦੇ ਰੇਲਵੇ ਸਟੇਸ਼ਨ ’ਤੇ ਕਿਸੇ ਜਥੇਬੰਦੀ ਵੱਲੋਂ ਦਿੱਤੇ ਗਏ ਧਰਨੇ ਨੂੰ ਲੈ ਕੇ ਰੇਲਵੇ ਵਿਭਾਗ ਨੇ ਤਿੰਨ ਗੱਡੀਆਂ ਦੇ ਰੂਟ ਇਕ ਦਿਨ ਲਈ ਰੱਦ ਕਰ ਦਿੱਤੇ ਜਦਕਿ ਇਕ ਗੱਡੀ ਨੂੰ ਵਾਪਸ ਭੇਜ ਦਿੱਤਾ ਗਿਆ। ਜਾਣਕਾਰੀ ਦਿੰਦਿਆ ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਮਾਸਟਰ ਸ੍ਰੀ ਐਸ.ਆਰ.ਮੀਨਾ ਨੇ ਦੱਸਿਆ ਕਿ ਫਿਰੋਜ਼ਪੁਰ ਦਫ਼ਤਰ ਤੋਂ ਜਾਰੀ ਆਦੇਸ਼ਾ ਅਨੁਸਾਰ ਸਵੇਰੇ 8.35 ਵਜੇ ਵਾਲੀ ਬਠਿੰਡਾ-ਫਾਜ਼ਿਲਕਾ ਰੂਟ ਦੀ 74985 ਨੰਬਰ ਗੱਡੀ ਨੂੰ ਰੂਟ ਤੋਂ ਵਾਪਸ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਸਵੇਰੇ 9.25 ਵਜੇ ਵਾਲੀ ਫਾਜ਼ਿਲਕਾ-ਰੇਵਾੜੀ ਰੂਟ ਦੀ 54783, 11.25 ਵਜੇ ਵਾਲੀ ਫਾਜ਼ਿਲਕਾ-ਕੋਟਕਪੂਰਾ ਰੂਟ ਦੀ 74982, 1.35 ਵਜੇ ਵਾਲੀ ਕੋਟਕਪੂਰਾ-ਫਿਰੋਜ਼ਪੁਰ ਰੂਟ ਦੀ 74983 ਨੰਬਰ ਵਾਲੀਆਂ ਤਿੰਨ ਰੇਲ ਗੱਡੀਆਂ ਦੇ ਰੂਟ ਰੱਦ ਕਰ ਦਿੱਤੇ ਗਏ। ਜਿਸ ਨਾਲ ਨਿਰਾਸ਼ ਯਾਤਰੀਆਂ ਨੂੰ ਆਪਣੀ ਮੰਜ਼ਿਲ ਵੱਲ ਹੋਰਨਾਂ ਵਾਹਨਾਂ ਰਾਹੀਂ ਜਾਣਾ ਪਿਆ। ਪੁਲਿਸ ਪ੍ਰਸ਼ਾਸਨ ਨੇ ਸਥਾਨਕ ਰੇਲਵੇ ਸਟੇਸ਼ਨ ਤੇ ਸੁਰੱਖਿਆ ਲਈ ਚੌਕਸੀ ਵਧਾ ਦਿੱਤੀ ਤੇ ਡੀ.ਐਸ.ਪੀ.ਗੁਰਦੀਪ ਸਿੰਘ ਅਤੇ ਤਹਿਸੀਲਦਾਰ ਰੋਹਿਤ ਗੁਪਤਾ ਨੇ ਰੇਲਵੇ ਸਟੇਸ਼ਨ ਤੇ ਜਾ ਕੇ ਮੌਕੇ ਦਾ ਮੁਆਇਨਾ ਕੀਤਾ ਤੇ ਪੁਲਿਸ ਕਰਮਚਾਰੀਆਂ ਨੂੰ ਸਖ਼ਤ ਆਦੇਸ਼ ਦਿੱਤੇ।
ਰੇਲ ਗੱਡੀਆਂ ਦੇ ਰੂਟ ਰੱਦ ਹੋਣ ਨਾਲ ਲੋਕ ਹੋਏ ਪਰੇਸ਼ਾਨ
This entry was posted in ਪੰਜਾਬ.