ਪੈਰਿਸ – ਅਹਿਮਦਗੜ੍ਹ ਮੰਡੀ ਦੇ ਲਾਗਲੇ ਪਿੰਡ ਕਲਿਆਣ ਵਿੱਚ ਪਰਮਜੀਤ ਕੌਰ ਨਾਂ ਦੀ ਔਰਤ ਨੇ ਜਦੋਂ ਇਹ ਪਤਾ ਲੱਗਿਆ ਕਿ ਮੈਂ ਵਿਦੇਸ਼ੀ ਪੰਜਾਬੀ ਅਖਬਾਰ ਦਾ ਪੱਤਰਕਾਰ ਹਾਂ ਤਾਂ, ਉਸ ਨੇ ਬਹੁਤ ਹੀ ਦਰਦ ਭਰੀ ਅਵਾਜ਼ ਵਿੱਚ ਆਪਣੇ ਪਿਛਲੇ 9 ਸਾਲਾਂ ਤੋਂ ਗੁੰਮ ਹੋਏ ਵੀਰ ਦੀ ਦਾਸਤਾਨ ਇਸ ਪੱਤਰਕਾਰ ਨੂੰ ਸੁਣਾਈ। ਉਸ ਨੇ ਬਹੁਤ ਹੀ ਉਦਾਸੀ ਭਰੇ ਮਨ ਨਾਲ ਦੱਸਿਆ ਕਿ ਮੇਰਾ ਵੀਰ ਬਲਵੀਰ ਸਿੰਘ ਪੁੱਤਰ ਬਚਿੱਤਰ ਸਿੰਘ ਪਿੰਡ ਜੰਡਾਲੀ ਖੁਰਦ, ਤਹਿ. ਮਲੇਰਕੋਟਲਾ , ਜਿਲ੍ਹਾ ਸੰਗਰੂਰ ਜਿਹੜਾ ਕਿ 1992 ਤੋਂ ਗਰੀਸ ਦੇ ਪਿੰਡ ਕਲਾਮਤੇ ਵਿੱਚ ਰਹਿ ਰਿਹਾ ਸੀ।ਉਥੇ ਉਹ ਖੇਤੀਵਾੜੀ ਦਾ ਧੰਦਾ ਕਰਦਾ ਸੀ।ਉਹ ਪ੍ਰਵਾਰ ਨੂੰ ਮਿਲਣ ਲਈ ਅਗਾਹੇ ਵਗਾਹੇ ਪੰਜਾਬ ਵਿੱਚ ਚੱਕਰ ਮਾਰਦਾ ਰਹਿੰਦਾ ਸੀ।ਪਰ ਅਚਾਨਕ ਸਾਲ 2002 ਤੋਂ ਜਦੋਂ ਤੋਂ ਉਹ ਛੁੱਟੀ ਕੱਟ ਕੇ ਗਿਆ ਹੈ। ਮੁੜ ਕੇ ਸਾਨੂੰ ਉਸ ਦੀ ਕੋਈ ਉਗ ਸੁੱਗ ਨਹੀ ਮਿਲ ਰਹੀ।ਸਾਨੂੰ ਤਾਂ ਇਹ ਵੀ ਨਹੀ ਪਤਾ ਕਿ ਉਹ ਜੀਵਤ ਹੈ ਜਾਂ ਜੇਲ੍ਹ ਵਿੱਚ ਹੈ।ਇਸ ਕਰਕੇ ਸਾਡਾ ਪੂਰਾ ਪ੍ਰਵਾਰ ਉਸ ਦੇ ਅਸਿਹ ਵਿਛੋੜੇ ਦੇ ਡੂੰਘੇ ਸੋਗ ਵਿੱਚ ਡੁੱਬਿਆ ਹੋਇਆ ਹੈ।ਉਸ ਦੀ ਘਰਵਾਲੀ ਕਰਮਜੀਤ ਕੌਰ ਤੇ ਇੱਕੋ ਇੱਕ 19 ਸਾਲਾਂ ਦਾ ਸੁੱਖੀ ਨਾਂ ਦਾ ਲੜਕਾ ਬਹੁਤ ਹੀ ਪਰੇਰਸ਼ਾਨੀ ਵਿੱਚ ਰਹਿੰਦੇ ਹਨ।ਸਾਡੀ ਹੱਥ ਜੋੜ ਕੇ ਅਰਜ਼ੋਈ ਹੈ ਮੇਰੇ ਵੀਰ ਦੀ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਸਾਨੂੰ ਉਪਰ ਲਿਖੇ ਪਤੇ ਤੇ ਸੂਚਿਤ ਕੀਤਾ ਜਾਵੇ ਅਸੀ ਉਸ ਦੇ ਬਹੁਤ ਹੀ ਧੰਨਵਾਦੀ ਹੋਵਾਗੇ।ਤੇ ਉਹ ਪਾਸਪੋਰਟ ਸਾਈਜ਼ ਫੋਟੋ ਫੜਾਉਦੀ ਹੋਈ ਬੋਲੀ ਵੀਰ ਜੀ ਤੁਸੀ ਮੇਰੀ ਇਹ ਅਰਜ਼ ਜਰੂਰ ਵਿਦੇਸ਼ੀ ਪੰਜਾਬੀ ਅਖਬਾਰ ਵਿੱਚ ਲਾ ਦੇਣੀ।
ਜਦੋਂ ਪਿਛਲੇ 9 ਸਾਲਾਂ ਤੋਂ ਪ੍ਰਦੇਸਾਂ ਵਿੱਚ ਗੁੰਮ ਹੋਏ ਵੀਰ ਦੀ ਭੈਣ ਨੇ ਅਰਜੋਈ ਕੀਤੀ
This entry was posted in ਸਰਗਰਮੀਆਂ.