ਬੇਕਰਜ਼ਫੀਲਡ, (ਨਿਜੀ ਪੱਤਰ ਪ੍ਰੇਰਕ) : – ਅੱਜ ਇਥੇ ਦੂਰ ਦੁਰਾਡੇ ਤੋਂ ਗੁਰਦੁਆਰਾ ਸਾਹਿਬ ਗੁਰੁ ਨਾਨਕ ਮਿਸ਼ਨ 8601 ਸਾਊਥ ਐਚ. ਸਟਰੀਟ, ਬੇਕਰਜ਼ਫੀਲਡ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਰੀਜ਼ਨ ਵੈਸਟ ਕੋਸਟ ਦੇ ਸੱਦੇ ਉਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ 64ਵਾਂ ਜਨਮ ਦਿਨ ਮਨਾਉਣ ਲਈ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਭਵਿੱਖ ਵਿੱਚ ਉਲੀਕੇ ਜਾਣ ਵਾਲੇ ਹਰੇਕ ਪੰਥਕ ਪ੍ਰੋਗਰਾਮ ਲਈ ਵਧ ਚੜ੍ਹਕੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਸਮਾਗਮ ਨੂੰ ਸ. ਰੇਸ਼ਮ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਰੀਜ਼ਨ ਵੈਸਟ ਕੋਸਟ ਵੱਲੋਂ ਪੂਰੀ ਤਨਦੇਹੀ ਨਾਲ ਮਿਹਨਤ ਕਰਕੇ ਆਪ ਸੰਗਤਾਂ ਵਿਚ ਵਿਚਰ ਕੇ ਸਫਲ ਬਣਾਇਆ ਗਿਆ। ਉਹਨਾਂ ਦੇ ਸੱਦੇ ਉਤੇ ਦੂਰ-ਦੁਰਾਡੇ ਤੋਂ ਸੰਗਤਾਂ ਨੇ ਪਹਿਲੀ ਵਾਰੀ ਐਨੀ ਵੱਡੀ ਤਦਾਦ ਵਿੱਚ ਸ਼ਮੂਲੀਅਤ ਕਰਕੇ ਸੰਤਾਂ ਦੀ ਸੋਚ ਉਤੇ ਪਹਿਰਾ ਦੇਣ ਦਾ ਪ੍ਰਣ ਕੀਤਾ।
ਇਸ ਸਮਾਗਮ ਦੀ ਸ਼ੁਰੂਆਤ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਇੱਕ ਖੁਲ੍ਹੇ ਪੰਡਾਲ ਵਿੱਚ ਗੁਰੁ ਗ੍ਰੰਥ ਸਾਹਿਬ ਦਾ ਸਰੂਪ ਸਜਾ ਕੇ ਕੀਤੀ ਗਈ। ਜਿਥੇ ਸਭ ਤੋਂ ਪਹਿਲਾਂ ਗੁਰੁ ਘਰ ਦੇ ਹਜੂਰੀ ਰਾਗੀ ਬਾਬਾ ਖੜਕ ਸਿੰਘ ਦੇ ਜਥੇ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਫਿਰ ਭਾਈ ਗੁਰਪ੍ਰੀਤ ਸਿੰਘ ਪ੍ਰੀਤ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਅਤੇ ਗੁਰੁ ਗੋਬਿੰਦ ਸਿੰਘ ਜੀ ਦੇ ਸ਼ਬਦਾ ਦਾ ਕੀਰਤਨ ਵੀ ਕੀਤਾ। ਵੱਖ ਵੱਖ ਬੁਲਾਰਿਆਂ ਨੇ ਸੰਤਾਂ ਦੇ ਜੀਵਨ ਉਤੇ ਡੂੰਘੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ ਜਿਸ ਦੌਰਾਨ ਛੋਟੇ ਛੋਟੇ ਬੱਚਿਆਂ ਵੱਲੋਂ ਸੰਗਤਾਂ ਨੂੰ ਦੱਸਿਆ ਗਿਆ ਕਿ ਸੰਤ ਇੱਕ ਮਹਾਨ ਸ਼ਖਸ਼ੀਅਤ ਸਨ ਜੇਕਰ ਉਸ ਸਮੇ ਤੋਂ ਅੱਜ ਤੱਕ ਸਾਡੇ ਨੌਜਵਾਨ ਉਹਨਾ ਵੱਲੋਂ ਦਰਸਾਏ ਮਾਰਗ ਉਤੇ ਚੱਲਦੇ ਤਾਂ ਅੱਜ ਪੰਜਾਬ ਵਿੱਚ ਕੁਰੱਪਸ਼ਨ, ਦੇਜ ਪ੍ਰਥਾ ਅਤੇ ਨਸ਼ਿਆਂ ਦੇ ਦਰਿਆ ਨਾ ਵੱਗਦੇ। ਸੰਤਾਂ ਦੀ ਮੁੱਖ ਸੋਚ ਸੀ ਕਿ ਜੇਕਰ ਸ੍ਰੀ ਦਰਬਾਰ ਸਾਹਿਬ ਉਤੇ ਫੌਜ ਨੇ ਹਮਲਾ ਕੀਤਾ ਤਾਂ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਜਿਸਨੂੰ ਮੁੱਖ ਰੱਖਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਰੇਕ ਸਾਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਸੰਤਾਂ ਦਾ ਜਨਮ ਦਿਨ ਬੜੀ ਧੂੰਮ ਧਾਮ ਨਾਲ ਮਨਾਇਆ ਜਾਂਦਾ ਹੈ ਜਿਥੇ ਹਜਾਰਾਂ ਦੀ ਤਦਾਦ ਵਿੱਚ ਸੰਗਤਾ ਸ਼ਾਮਿਲ ਹੋ ਕੇ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਗੁਰੂਸਿਖੀ ਨਾਲ ਜੁੜਦੀਆਂ ਹਨ।ਇਹ ਪਹਿਲੀ ਵਾਰੀ ਹੈ ਕਿ ਅਮੈਰੀਕਾ ਵਿੱਚ ਸੰਤਾਂ ਦਾ ਜਨਮ ਦਿਨ ਮਨਾਉਣ ਦੀ ਵੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਰੀਜ਼ਨ ਵੈਸਟ ਕੋਸਟ ਵੱਲੋਂ ਕੀਤੀ ਗਈ।
ਜੀਤ ਸਿੰਘ ਆਲੋਅਰਖ : ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਜਦੋਂ ਸੰਤਾਂ ਦਾ 64ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ ਉਥੇ ਹੀ ਹਿੰਦੂ ਸਤਾਨ 64 ਵੀਂ ਅਜ਼ਾਦੀ ਦੀ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ। ਸੰਤਾਂ ਨੇ ਗੁਲਾਮੀ ਦਾ ਜੂਲਾ ਕੱਟਣ ਲਈ ਪ੍ਰਚਾਰ ਕੀਤਾ।
ਸ. ਹਰਮਿੰਦਰ ਸਿੰਘ ਸਮਾਣਾ ਵੱਲੋਂ ਸੰਤਾਂ ਦੇ ਜੀਵਨ ਉਤੇ ਝਾਤ ਪਾਈ ਗਈ ਅਤੇ ਸਰਦਾਰ ਮਾਨ ਦੀ ਦਿੜਤਾ ਅਤੇ ਸੋਚ ਉਤੇ ਪਹਿਰਾ ਦੇਣ ਦੀ ਗੱਲ ਆਖੀ ਜਿਹਨਾਂ ਇਹ ਸੋਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਮਿਲੀ ਹੋਈ ਹੈ।
ਸ. ਸਿਮਰਤ ਸਿੰਘ ਸਿੱਖ ਬੱਚਾ: ਮੈਂ ਸ਼ਰੀਰਕ ਮੌਤ ਨੂੰ ਮੌਤ 12 ਫਰਵਰੀ, 1947 ਵਿੱਚ ਫਰੀਦਕੋਟ ਜਿਲੇ ਵਿਚ ਹੋਇਆ ਭਾਈ ਕਰਤਾਰ ਸਿੰਘ ਖਾਲਸਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਜਥੇਦਾਰ ਬਣਾਇਆ ਗਿਆ। ਅੱਜ ਸਾਡੀ ਨੌਜ਼ਵਾਨ ਪੀੜ੍ਹੀ ਫਿਰ ਭਟਕ ਗਏ ਹਨ। ਡੇਰੇ ਵਾਲਿਆਂ ਦਾ ਬੋਲਬਾਲਾ ਹੈ। ਅਸੀਂ ਸਿੱਖੀ ਤੋਂ ਭਟਕ ਗਏ ਹਾਂ। ਹਰ ਕੋਈ ਅੱਜ ਸਾਡੇ ਧਰਮ ਉਤੇ ਹਮਲੇ ਕਰ ਰਿਹਾ ਹੈ। ਸਰੀਰਕ ਮੌਤ ਨੂੰ ਮੌਤ ਨਹੀਂ ਸਮਝਦਾ ਜ਼ਮੀਰ ਦੇ ਮਰ ਜਾਣ ਨੂੰ ਮੌਤ ਸਮਝਦਾ ਹਾਂ।
ਭਾਈ ਸਰਵਣ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਦੇ ਕਵੀਸ਼ਰੀ ਜਥਾ ਬਹੁਤ ਚੜ੍ਹਦੀਕਲਾ ਵਿੱਚ ਗੁਰੂ ਗੋਬਿੰਦ ਸਿੰਘ ਦੇ ਪ੍ਰਗਟ ਹੋਣ ਦੇ ਸਮੇਂ ਦੀ ਕਵੀਸ਼ਰੀ, “ਜੱਗ ਤੋਂ ਜ਼ੁਲਮ ਮਿਟਾਵਣ ਖਾਤਿਰ ਕਲਗੀਆਂ ਵਾਲਾ, ਵਾਜਾਂ ਵਾਲਾ ਆਇਆ” ਅਤੇ “ਇੱਕ ਸੰਤ ਵੇਖਿਆ ਮੈਂ ਹੱਥ ਵਿਚ ਤੀਰ ਤੋਰ ਨਿਰਾਲੀ, ਗਲ ਵਿੱਚ ਪਿਸਟਲ ਪਾਇਆ ਸੀ ਚੇਹਰੇ ਉਤੇ ਚਮਕਦੀ ਲਾਲੀ” “ਤੂੰ ਤੁਰ ਪ੍ਰਦੇਸ ਗਿਆਂ ਮੁੜਕੇ ਆ ਜਾ ਵੇ ਤੇਰੀਆਂ ਸਿੱਖ ਪੰਥ ਨੂੰ ਲੋੜਾਂ।” ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਬੀਬੀ ਮੋਨਿਕਾ ਕੌਰ (ਬੱਚੀ) : ਪੰਥ ਦੇ ਸ਼ਹੀਦਾਂ ਦੀਆਂ ਗੱਲਾਂ ਹੀ ਨਿਆਰੀਆਂ ਆਪਣੇਹੀ ਖੂਨ ਵਿੱਚ ਲਾਈਆਂ ਜਿਹਨਾਂ ਤਾਰੀਆਂ। ਬੀਬੀ ਮੋਨਿਕਾ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਜੀਵਨੀ ਸੰਬੰਧੀ ਅਗਰੇਜੀ
ਨਸ਼ੇ ਛੱਡੇ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ। ਹਿੰਦੂ ਪੱਕਾ ਹਿੰਦੂ, ਮੁਸਲਮਾਨ ਪੱਕਾ ਮੁਸਲਮਾਨ ਅਤੇ ਸਿੱਖ ਪੱਕਾ ਹਿੰਦੂ ਬਣੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤ ਹੀ ਸਾਦੇ ਸ਼ਬਦ ਬੋਲ ਕੇ ਸੰਗਤਾਂ ਨੂੰ ਪ੍ਰਚਾਰ ਨਾਲ ਗੁਰੂ ਵਾਲੀਆਂ ਬਣਾ ਰਹੇ ਸਨ ਅਤੇ ਹਜਾਰਾਂ ਸਿੱਖਾਂ ਨੂੰ ਅੰਮ੍ਰਿਤ ਛਕਾਇਆ।
ਸਿੱਖ ਬੱਚੇ ਜਸਮੋਲ ਸਿੰਘ ਨੇ ਆਪਣੀ ਛੋਟੀ ਜਿਹੀ ਤਕਰੀਰ ਵਿੱਚ ਸੰਤ ਜਰਨੈਲ ਸਿੰਘ ਦੇ ਜੀਵਨ ਬਾਬਤ ਝਾਤ ਪਾਈ ਅਤੇ ਕਿਹਾ ਸੰਤ ਸਭ ਦਾ ਸਤਿਕਾਰ ਕਰਦੇ ਸਨ।
ਸ. ਰੇਸ਼ਮ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਰੀਜ਼ਨ ਵੈਸਟ ਕੋਸਟ ਨੇ ਕਿਹਾ ਕਿ ਇਸ ਪ੍ਰੋਗਰਾਮ ਦੀ ਕਾਮਯਾਬੀ ਲਈ ਜਿਥੇ ਅਸੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਧੰਨਵਾਦੀ ਹਾਂ ਉਥੇ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਸ. ਧਿਆਨ ਸਿੰਘ ਮੰਡ, ਜਨਰਲ ਸਕੱਤਰ ਪ੍ਰੋ: ਮਹਿੰਦਰਪਾਲ ਸਿੰਘ, ਬਾਬਾ ਅਮਰਜੀਤ ਸਿੰਘ ਜਨਰਲ ਸਕੱਤਰ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰਧਾਨ ਕਿਸਾਨ ਵਿੰਗ, ਗੁਰਿੰਦਰਪਾਲ ਸਿੰਘ ਧਨੌਲਾ ਜਨਰਲ ਸਕੱਤਰ, ਜਿਲ੍ਹਾ ਜਥੇਦਾਰ ਸੰਗਰੂਰ ਸ. ਬਹਾਦਰ ਸਿੰਘ ਭਸੌੜ, ਸ. ਅਨੂਪ ਸਿੰਘ ਸੰਧੂ ਵਾਈਸ ਪ੍ਰਧਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਸ. ਸੁਖਜੀਤ ਸਿੰਘ ਕਾਲਾ ਅਫਗਾਨਾ, ਮਨਜਿੰਦਰ ਸਿੰਘ ਈਸੀ ਮੀਤ ਪ੍ਰਧਾਨ ਅਤੇ ਅਮਰੀਕਾ ਤੋਂ ਸ. ਜੀਤ ਸਿੰਘ ਆਲੋਅਰਖ ਜਨਰਲ ਸਕੱਤਰ, ਸ. ਕੁਲਜੀਤ ਸਿੰਘ ਨਿੱਝਰ, ਗੁਰਜੀਤ ਸਿੰਘ ਝਾਂਮਪੁਰ ਇੰਟਰਨੈਸ਼ਨਲ ਮੀਡੀਆ ਸਕੱਤਰ, ਭੁਪਿੰਦਰ ਸਿੰਘ ਚੀਮਾ, ਤਰਲੋਚਨ ਸਿੰਘ, ਜਸਵੀਰ ਸਿੰਘ ਤੱਖੜ ਹੇਵਰਡ, ਹਿੰਮਤ ਸਿੰਘ ਹਿੰਮਤ,ਸੁਦੇਸ਼ ਸਿੰਘ ਅਟਵਾਲ, ਛਿੰਦਾ ਸਿੰਘ, ਪਰਮਿੰਦਰ ਸਿੰਘ ਪਰਵਾਨਾ, ਰਮਿੰਦਰਜੀਤ ਸਿੰਘ ਮਿੰਟੂ ਸੰਧੂ, ਹਰਮਿੰਦਰ ਸਿੰਘ ਸਮਾਣਾ ਸੀਨੀਅਰ ਆਗੂ, ਬਲਵਿੰਦਰ ਸਿੰਘ ਮਿੱਠੂ, ਗੁਲਵਿੰਦਰ ਸਿੰਘ ਭਿੰਦਾ, ਹਰਨੇਕ ਸਿੰਘ ਨੇਕੀ, ਕਸ਼ਮੀਰ ਸਿੰਘ ਫਰਿਜ਼ਨੋ, ਇੰਦਰਜੀਤ ਸਿੰਘ ਭੈਣੀ ਬੜਿੰਗ, ਇਕਬਾਲ ਸਿੰਘ ਬੇਕਰਜ਼ਫੀਲਡ, ਦਰਸ਼ਨ ਸਿੰਘ ਸੰਧੂ ਫਰੀਮੌਂਟ, ਸ. ਦਵਿੰਦਰ ਸਿੰਘ ਬੈਂਸ ਬੇਕਰਜ਼ਫੀਲਡ, ਸੁਖਮਿੰਦਰ ਸਿੰਘ ਗਰੇਵਾਲ ਸੀਨੀਅਰ ਆਗੂ, ਸਿਆਟਲ ਤੋਂ ਸੀਨੀਅਰ ਆਗੂ ਪਰਮਜੀਤ ਸਿੰਘ ਅਤੇ ਇੰਦਰਪਾਲ ਸਿੰਘ, ਅਵਤਾਰ ਸਿੰਘ ਐਲ.ਏ. ਮਨਜੀਤ ਸਿੰਘ ਐਲ.ਏ. ਅਤੇ ਸੰਮੁੱਚੇ ਪਾਰਟੀ ਵਰਕਰਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ।