ਇਸਲਾਮਾਬਾਦ- ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਸਾਬਕਾ ਵਿਦੇਸ਼ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਰਮਿਆਨ ਪਿੱਛਲੇ ਕੁਝ ਅਰਸੇ ਤੋਂ ਚਲੇ ਆ ਰਹੇ ਆਪਸੀ ਮੱਤਭੇਦ ਖਤਮ ਹੋ ਗਏ ਹਨ।
ਕੁਰੈਸ਼ੀ ਨਵੀਂ ਵਜ਼ਾਰਤ ਵਿੱਚ ਵਿਦੇਸ਼ਮੰਤਰੀ ਨਾਂ ਬਣਾਏ ਜਾਣ ਕਰਕੇ ਨਰਾਜ਼ ਸਨ ਪਰ ਹੁਣ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੋਈ ਗਿਲਾ ਸਿਕਵਾ ਨਹੀਂ ਹੈ। ਪੀਪਲਜ਼ ਪਾਰਟੀ ਨੇ ਵੀ ਉਨ੍ਹਾਂ ਦੇ ਖਿਲਾਫ ਅਨੁਸ਼ਾਸਨਕ ਕਾਰਵਾਈ ਨਾਂ ਕਰਨ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਪਾਰਟੀ ਤੋਂ ਕੋਈ ਸਿਕਾਇਤ ਨਹੀਂ ਹੈ। ਜਿਕਰਯੋਗ ਹੈ ਕਿ ਪਿੱਛਲੇ ਦਿਨੀ ਕੁਰੈਸ਼ੀ ਨੂੰ ਜੋ ਮੰਤਰਾਲਾ ਦਿੱਤਾ ਗਿਆ ਸੀ। ਉਨ੍ਹਾਂ ਨੇ ਉਹ ਠੁਕਰਾ ਦਿੱਤਾ ਸੀ। ਅਜੇ ਤੱਕ ਕਿਸੇ ਨੂੰ ਵੀ ਵਿਦੇਸ਼ ਮੰਤਰਾਲਾ ਨਹੀਂ ਦਿੱਤਾ ਗਿਆ। ਕੁਰੈਸ਼ੀ ਨੇ ਇਹ ਬਿਆਨ ਉਸ ਸਮੇਂ ਦਿਤਾ ਹੈ ਜਦੋਂ ਪਾਰਟੀ ਦੇ ਕੁਝ ਮੈਂਬਰਾਂ ਵਲੋਂ ਉਨ੍ਹਾਂ ਦੇ ਖਿਲਾਫ਼ ਅਨੁਸ਼ਾਸਨਿਕ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਾਰਟੀ ਨੇ ਵੀ ਉਸੇ ਸਮੇਂ ਇਹ ਐਲਾਨ ਕੀਤਾ ਕਿ ਅਨੁਸ਼ਾਸਨਿਕ ਕਾਰਵਾਈ ਕਰਨ ਦੀ ਖਬਰ ਗਲਤ ਹੈ। ਕੁਰੈਸ਼ੀ ਨੇ ਇਹ ਬਿਆਨ ਦਿਤਾ ਸੀ ਕਿ ਉਸ ਉਪਰ ਡੇਵਿਸ ਨੂੰ ਬਚਾਉਣ ਲਈ ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਵਲੋਂ ਦਬਾਅ ਪਾਇਆ ਜਾ ਰਿਹਾ ਸੀ। ਇਸ ਬਿਆਨ ਨਾਲ ਉਨ੍ਹਾਂ ਨੂੰ ਕਾਫ਼ੀ ਅਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ।