ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : – ਅੱਜ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਜਿਲ੍ਹਾ ਭਾਸ਼ਾ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸ੍ਰੀ ਭੁਪਿੰਦਰਮੋਹਨ ਸਿੰਘ ਸਹਾਇਕ ਕਮਿਸ਼ਨਰ ਜਨਰਲ ਕਮ ਜਿਲ੍ਹਾ ਟਰਾਂਸਪੋਰਟ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਕੀਤੀ। ਮੀਟਿੰਗ ਦੌਰਾਨ ਜਿਲ੍ਹੇ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁਲਤ ਕਰਨ ਵਾਸਤੇ ਹੋਰ ਯਤਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਗਿਆਂ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਿਲ੍ਹੇ ਵਿੱਚ ਅਧਿਕਾਰੀਆਂ ਦੇ ਨਾਵਾਂ ਦੀ ਸੂਚੀ, ਬੋਰਡ ਪੰਜਾਬੀ ਵਿੱਚ ਲਿਖੇ ਹੋਣਾ ਜਰੂਰੀ ਹਨ ਅਤੇ ਇਸ ਦੀ ਪਾਲਣਾ ਰਿਪੋਰਟ ਤੁਰੰਤ ਪੇਸ਼ ਕੀਤੀ ਜਾਵੇ। ਬੱਸਾਂ ਤੇ ਲੱਗੇ ਬੋਰਡ ਅਤੇ ਰਜਿਸਟਰੇਸ਼ਨ ਨੰਬਰ ਠੇਠ ਪੰਜਾਬੀ ਵਿੱਚ ਲਿਖੇ ਹੋਣੇ ਜਰੂਰੀ ਹਨ। ਇਸ ਤੋਂ ਇਲਾਵਾਂ ਸੜਕਾਂ ਤੇ ਲੱਗੇ ਪਿੰਡਾ ਅਤੇ ਸ਼ਹਿਰਾਂ ਦੇ ਨਾਵਾਂ ਦੇ ਬੋਰਡ ਵੀ ਪੰਜਾਬੀ ਵਿੱਚ ਲਿਖੇ ਹੋਣੇ ਚਾਹੀਦੇ ਹਨ । ਪੰਜਾਬੀ ਅਖਬਾਰਾਂ ਵਿੱਚ ਛਪੇ ਲਫਜ਼ ਪੰਜਾਬੀ ਦੀਆਂ ਲਗਾਂ ਮਾਤਰਾਂ ਅਨੁਸਾਰ ਠੀਕ ਹੋਣੇ ਚਾਹੀਦੇ ਹਨ । ਰੇਡੀਓ ਤੋਂ ਪ੍ਰਸ਼ਾਸਰਨ ਹੋਣ ਵਾਲੇ ਪੰਜਾਬੀ ਗੀਤਕਾਰਾਂ ਅਤੇ ਪੰਜਾਬੀ ਦੇ ਸਾਹਿਤਕਾਰਾਂ ਵਲੋਂ ਲਿਖੇ ਗੀਤ ਅਤੇ ਸਾਹਿਤ ਸੁੱਧ ਪੰਜਾਬੀ ਵਿੱਚ ਲਿਖਿਆਂ ਜਾਣਾ ਜਰੂਰੀ ਹੈ। ਜਿਸ ਤੇ ਕਿਸੇ ਹੋਰ ਦੂਸਰੀ ਭਾਸ਼ਾ ਦਾ ਪ੍ਰਭਾਵ ਨਾ ਪਵੇ ਅਤੇ ਜਿਲ੍ਹਾ ਭਾਸ਼ਾ ਅਫਸਰ ਵਲੋਂ ਦਫਤਰਾਂ ਦੀ ਚੈਕਿੰਗ ਦੌਰਾਨ ਦਫਤਰਾਂ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਸੁੱਧ ਪੰਜਾਬੀ ਵਿੱਚ ਹੋਣਾ ਯਕੀਨੀ ਬਨਾਉਣਾ ਜਰੂਰੀ ਹੈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਐਚ.ਐਸ ਸਰਾਂ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਸ੍ਰੀ ਧਰਮਪਾਲ ਜਿਲ੍ਹਾ ਸਿੱਖਿਆ ਅਫਸਰ, ਸ੍ਰੀ ਜੀਵਨ ਸ਼ਰਮਾ ਜਿਲ੍ਹਾ ਭਾਸ਼ਾ ਅਫਸਰ ਤੋਂ ਇਲਾਵਾ ਇਸ ਕਮੇਟੀ ਨਾਲ ਸਬੰਧਿਤ ਮੈਂਬਰ ਸ਼ਾਮਿਲ ਹੋਏ।