ਨਵੀਂ ਦਿੱਲੀ- ਇੰਟਰਨੈਸ਼ਨਲ ਏਅਰਪੋਰਟ ਕਾਂਊਸਿਲ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਏਅਰਪੋਰਟ ਸਰਵਿਸ ਕਵਾਲਿਟੀ ਦੇ ਲਈ ਸੰਸਾਰ ਦਾ ਚੌਥਾ ਸਰਵਸਰੇਸ਼ਟ ਏਅਰਪੋਰਟ ਐਲਾਨ ਕੀਤਾ ਹੈ।
ਆਈਜੀਆਈ ਏਅਰਪੋਰਟ ਨੂੰ ਇਹ ਐਵਾਰਡ 25 ਤੋਂ 40 ਮਿਲੀਅਨ ਯਾਤਰੀ ਪ੍ਰਤੀਸਾਲ ਦੀ ਕੈਟੇਗਰੀ ਵਿੱਚ ਦਿੱਤਾ ਗਿਆ ਹੈ। ਹੈਦਰਾਬਾਦ ਦੇ ਰਾਜੀਵ ਗਾਂਧੀ ਏਅਰਪੋਰਟ ਨੂੰ 5 ਤੋਂ 15 ਮਿਲੀਅਨ ਯਾਤਰੀ ਪ੍ਰਤੀਸਾਲ ਦੀ ਸ਼ਰੇਣੀ ਵਿੱਚ ਦੁਨੀਆ ਦਾ ਸਰਵਸਰੇਸ਼ਠ ਏਅਰਪੋਰਟ ਚੁਣਿਆ ਗਿਆ ਹੈ।
ਨਵੀਂ ਦਿੱਲੀ ਵਿੱਚ ਹੋਣ ਵਾਲੀ ਏਸ਼ੀਆ ਪੈਸੇਫਿਕ ਰੀਜਨਲ ਕਾਨਫਰੰਸ ਦੌਰਾਨ ਦੋਵਾਂ ਏਅਰਪੋਰਟਾਂ ਨੂੰ ਇਹ ਅਵਾਰਡ 7 ਅਪਰੈਲ ਨੂੰ ਦਿੱਤਾ ਜਾਵੇਗਾ। ਦੁਨੀਅਭਾ ਦੇ3 ਲੱਖ ਤੋਨ ਜਿਆਦਾ ਹਵਾਈ ਯਾਤਰੀਆਂ ਦੇ ਵਿਚਕਾਰ ਕਰਵਾਏ ਗਏ ਸਰਵੇ ਦੇ ਅਧਾਰ ਤੇ ਹੀ ਦਿੱਲੀ ਅਤੇ ਹੈਦਰਾਬਾਦ ਦੇ ਏਅਰਪੋਰਟਾਂ ਨੂੰ ਇਹ ਖਿਤਾਬ ਦਿੱਤਾ ਗਿਆ ਹੈ।