ਪੰਜਾਬ ਦੇ ਕਿਸਾਨ ਆਲੂ ਬੀਜ ਕੇ ਪੱਛਤਾ ਰਹੇ ਹਨ। ਸਰਕਾਰ ਦੀਆਂ ਗਲਤ ਨੀਤੀਆਂ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਅਤੇ ਉਹ ਆਪਣੀ ਖੂਨ ਪਸੀਨੇ ਦੀ ਕਮਾਈ ਨੂੰ ਕੌਡੀਆਂ ਦੇ ਭਾਅ ਵੇਚਣ ਲਈ ਮਜ਼ਬੂਰ ਹਨ। ਇਸ ਸਮੇਂ ਆਲੂ 200 ਤੋਂ 250 ਰੁਪੈ ਪ੍ਰਤੀ ਕੁਇੰਟਲ ਵਿੱਕ ਰਹੇ ਹਨ। ਵਪਾਰੀ ਅਤੇ ਵਿਚੋਲੇ ਕਿਸਾਨਾਂ ਦੀ ਫਸਲ ਦੀ ਲੁਟ ਕਰ ਰਹੇ ਹਨ। ਕਣਕ ਅਤੇ ਝੋਨੇ ਦੀ ਤਰ੍ਹਾਂ ਆਲੂਆਂ ਦਾ ਵੀ ਮੁੱਲ ਨਿਰਧਾਰਿਤ ਕਰਨਾ ਚਾਹੀਦਾ ਹੈ। ਆਲੂਆਂ ਦੇ ਉਤਪਾਦਨ ਤੇ ਪ੍ਰਤੀ ਕੁਇੰਟਲ 300 ਤੋਂ 400 ਰੁਪੈ ਖਰਚ ਕਰਨੇ ਪੈਦੇ ਹਨ। ਇਸ ਨਾਲ ਕਿਸਾਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਦੀ ਖੂਨ ਪਸੀਨੇ ਦੀ ਕਮਾਈ ਦਾ ਲਾਭ ਵਪਾਰੀ ਵਰਗ ਉਠਾ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਆਲੂਆਂ ਦੀ ਕੀਮਤ ਨਿਰਧਾਰਿਤ ਕਰਨ ਲਈ ਯੋਗ ਕਦਮ ਚੁੱਕੇ।