ਨਗਰਕੋਇਲ – ਤਾਮਿਲਨਾਡੂ ਦੇ ਨਗਰਕੋਇਲ ਦੇ ਵਡਾਸੇਰੀ ਖੇਤਰ ਵਿੱਚ ਕਥਿਤ ਤੌਰ ਤੇ ਇੱਕ ਵਿਅਕਤੀ ਨੇ ਆਪਣੇ ਬਾਪ ਦੇ ਲਗਾਤਾਰ ਖੰਘਦੇ ਰਹਿਣ ਕਰਕੇ ਉਸ ਨੂੰ ਜਾਨ ਤੋਂ ਹੀ ਮਾਰ ਦਿੱਤਾ।
ਸਥਾਨਕ ਪੁਲਿਸ ਅਨੁਸਾਰ ਮਾਰਿਆ ਭਾਗਨਾਥ ਜੋ ਕਿ 75 ਸਾਲ ਦੀ ਉਮਰ ਦੇ ਸਨ। ਉਹ ਅਕਸਰ ਬੀਮਾਰ ਰਹਿੰਦੇ ਸਨ। ਉਨ੍ਹਾਂ ਦੀ ਖੰਘ ਠੀਕ ਹੀ ਨਹੀਂ ਸੀ ਹੋ ਰਹੀ। ਭਾਗਨਾਥ ਦੇ ਪੁੱਤਰ ਅਰੋਕਿਆ ਜਾਨ ਨੇ ਪੁਲਿਸ ਨੂੰ ਦਸਿਆ ਕਿ ਬਹੁਤ ਇਲਾਜ ਕਰਵਾਉਣ ਤੇ ਵੀ ਉਸ ਦੀ ਖਾਂਸੀ ਠੀਕ ਨਹੀਂ ਸੀ ਹੋ ਰਹੀ। ਇਸ ਕਰਕੇ ਉਸ ਨੂੰ ਕਾਫ਼ੀ ਪਰੇਸ਼ਾਨੀ ਹੁੰਦੀ ਸੀ। ਪੁਲਿਸ ਅਨੁਸਾਰ ਰਾਤ ਨੂੰ ਖਾਂਸੀ ਕਾਰਣ ਨੀਂਦ ਖਰਾਬ ਹੋਣ ਕਰਕੇ ਖਿਝ ਕੇ ਉਸ ਨੇ ਪੱਥਰ ਮਾਰ ਕੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ।