ਜਲੰਧਰ- ਆਰਮੀ ਦੀ ਏਐਸਸੀ ਬਟਾਲੀਅਨ ਦੇ ਲੈਫਟੀਨੈਂਟ ਜਨਰਲ ਐਸ ਕੇ ਸਾਹਨੀ ਸਿਵਿਲ ਕੋਰਟ ਜਾਂ ਆਰਮਡ ਫੋਰਸ ਟਰੀਬਿਊਨਲ ਵਿੱਚ ਅਪੀਲ ਕਰ ਸਕਦੇ ਹਨ।
ਜਲੰਧਰ ਕੈਂਟ ਵਿੱਚ ਜਨਰਲ ਸਾਹਨੀ ਨੂੰ ਕੋਰਟ ਮਾਰਸ਼ਲ ਦੁਆਰਾ ਜੋ ਸਜ਼ਾ ਸੁਣਾਈ ਗਈ ਹੈ, ਉਸਨੇ ਇੱਕ ਇਤਿਹਾਸ ਰਚਿਆ ਹੈ। ਇਸ ਤੋਂ ਪਹਿਲਾਂ ਇਸ ਰੈਂਕ ਦੇ ਕਿਸੇ ਵੀ ਅਧਿਕਾਰੀ ਨੂੰ ਅਜਿਹੀ ਸਜ਼ਾ ਨਹੀਂ ਦਿੱਤੀ ਗਈ। ਸਾਹਨੀ ਨੂੰ ਤਿੰਨ ਸਾਲ ਬਾਮੁਸ਼ਕਤ ਸਜ਼ਾ ਤੋਂ ਇਲਾਵਾ ਉਸ ਦੇ ਸਾਰੇ ਰੈਂਕ,ਮੈਡਲ,ਪੈਨਸ਼ਨ ਦੇ ਇਲਾਵਾ ਸਾਰੀਆਂ ਸਹੂਲਤਾਂ ਤੋਂ ਵੰਚਿਤ ਕਰ ਦਿੱਤਾ ਗਿਆ ਹੈ। ਸਜ਼ਾ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਸਜ਼ਾ ਦੌਰਾਨ ਮੁਸ਼ਕਤ ਵੀ ਕਰਨਗੇ। ਸਾਹਨੀ ਇਸ ਅਦੇਸ਼ ਤੋਂ ਬਾਅਦ ਜਾਂ ਤਾਂ ਸੁਪਰੀਮ ਕੋਰਟ ਜਾਣਗੇ ਤੇ ਜਾਂ ਫਿਰ ਟਰਬਿਊਨਲ ਵਿੱਚ ਅਪੀਲ ਕਰ ਸਕਦੇ ਹਨ। ਸਜ਼ਾ ਦਾ ਫੈਸਲਾ ਸੁਣਾਏ ਜਾਣ ਤੋਂ ਬਾਅਦ ਵੀ ਪਹਿਲਾਂ ਦੀ ਤਰ੍ਹਾਂ ਉਹ ਆਰਮੀ ਦੀ ਹਿਰਾਸਤ ਵਿੱਚ ਰਹੇ। ਸੈਨਾ ਨੇ ਇਹ ਸਾਰੀ ਕਾਰਵਾਈ ਰੱਖਿਆ ਮੰਤਰਾਲੇ ਨੂੰ ਭੇਜ ਦਿੱਤੀ ਹੈ। ਰੱਖਿਆ ਮੰਤਰਾਲੇ ਦੇ ਅਗਲੇ ਹੁਕਮਾਂ ਤੋਂ ਬਾਅਦ ਹੀ ਅਗਾਂਹ ਕਾਰਵਾਈ ਕੀਤੀ ਜਾਵੇਗੀ।