ਤਿਰਪੋਲੀ- ਲੀਬੀਆ ਵਿੱਚ ਵਿਦਰੋਹੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਗਦਾਫ਼ੀ ਬਾਰੇ ਇਹ ਖ਼ਬਰਾਂ ਆ ਰਹੀਆਂ ਸਨ ਕਿ ਉਹ ਲੀਬੀਆ ਛੱਡ ਕੇ ਵੈਨਜੁਏਲਾ ਚਲੇ ਗਏ ਹਨ। ਗਦਾਫ਼ੀ ਨੇ ਇੱਕ ਸਰਕਾਰੀ ਟੀਵੀ ਤੇ ਦੇਸ਼ ਛੱਡ ਕੇ ਜਾਣ ਦੀਆਂ ਖਬਰਾਂ ਦਾ ਖੰਡਨ ਕੀਤਾ ਅਤੇ ਵਿਦੇਸ਼ੀ ਚੈਨਲਾਂ ਨੂੰ ਗਾਲ੍ਹ ਕਢੀ।
ਲੀਬੀਆ ਦੇ ਇੱਕ ਸਰਕਾਰੀ ਟੀਵੀ ਤੇ ਇਹ ਦਸਿਆ ਗਿਆ ਕਿ ਉਹ ਆਪਣੇ ਘਰ ਦੇ ਬਾਹਰ ਚੈਨਲ ਵਾਲਿਆਂ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਤਿਰਪੋਲੀ ਵਿੱਚ ਹੀ ਹਾਂ, ਵੈਨਜੁਏਲਾ ਵਿੱਚ ਨਹੀਂ ਹਾਂ। ਵਿਦੇਸ਼ੀ ਚੈਨਲਾਂ ਤੇ ਭਰੋਸਾ ਨਾਂ ਕਰੋ, ਇਹ ਕੁੱਤੇ ਹਨ। ਸਥਾਨਕ ਸਮੇਂ ਅਨੁਸਾਰ ਸਵੇਰ ਦੇ ਦੋ ਵਜੇ 68 ਸਾਲਾਂ ਗਦਾਫ਼ੀ ਨੂੰ ਚਿੱਟੇ ਰੰਗ ਦੇ ਇੱਕ ਪੁਰਾਣੇ ਵਾਹਣ ਦੀ ਸੀਟ ਤੇ ਬੈਠੇ ਵਿਖਾਇਆ ਗਿਆ। ਉਹ ਬਾਰਿਸ਼ ਤੋਂ ਬੱਚਣ ਲਈ ਇੱਕ ਛੱਤਰੀ ਲੈ ਕੇ ਬੈਠੇ ਹੋਏ ਸਨ। ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਉਹ ਪਹਿਲੀ ਵਾਰ ਲੋਕਾਂ ਦੇ ਰੂਬਰੂ ਹੋਏ। ਵਿਰੋਧੀਆਂ ਵਲੋਂ ਕੀਤੇ ਜਾ ਰਹੇ ਵਿਦਰੋਹ ਦੌਰਾਨ ਹੁਣ ਤੱਕ 300 ਤੋਂ ਵੀ ਵੱਧ ਲੋਕ ਮਾਰੇ ਗਏ ਹਨ।
ਅਮਰੀਕਾ ਵਿੱਚ ਲੀਬੀਆ ਦੇ ਰਾਜਦੂਤ ਅਲੀ ਅਦਜਾਲੀ ਨੈ ਸਰਕਾਰ ਦਾ ਸਮਰਥਣ ਨਾਂ ਕਰਨ ਦਾ ਫੈਸਲਾ ਕੀਤਾ ਹੈ। ਇਹ ਵੀ ਖਬਰ ਹੈ ਕਿ ਹਵਾਈ ਸੈਨਾ ਦੇ ਦੋ ਕਰਨਲ ਦੇਸ਼ ਛੱਡ ਕੇ ਇੱਟਲੀ ਭੱਜ ਗਏ ਹਨ। ਇੱਟਲੀ ਨੇ ਵੀ ਚੌਕਸੀ ਵਧਾ ਦਿੱਤੀ ਹੈ। ਅਮਰੀਕਾ ਦੀ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਨੇ ਆਪਣੇ ਇੱਕ ਬਿਆਨ ਵਿੱਚ ਲੀਬੀਆਈ ਨੇਤਾ ਨੂੰ ਕਿਹਾ ਹੈ ਕਿ ਸ਼ਾਂਤੀਪੂਰਣ ਵਿਰੋਧ ਪਰਦਰਸ਼ਨਾਂ ਤੇ ਸੁਰਿੱਖਆ ਬਲਾਂ ਦਾ ਪ੍ਰਯੋਗ ਨਾਂ ਕੀਤਾ ਜਾਵੇ।