ਪੈਰਿਸ(ਸੁਖਵੀਰ ਸਿੰਘ ਸੰਧੂ) ਹੋਇਆ ਇਸ ਤਰ੍ਹਾਂ ਕਿ ਦੋ ਪੰਜਾਬੀ ਮੂਲ ਦੇ ਲੜਕੇ ਕੱਲ ਦੁਪਿਹਰੇ ਪੈਰਿਸ ਦੇ ਲਾ ਚਾਪਲ ਨਾਂ ਦੇ ਇਲਾਕੇ ਵਿੱਚ ਸੜਕ ਤੇ ਲੱਗੇ ਬੈਂਚ ਕੋਲ ਖੜ੍ਹ ਕੇ ਬੀਅਰ ਬੱਤਾ ਪੀ ਰਹੇ ਸਨ।ਇਤਨੇ ਨੂੰ ਗਸ਼ਤ ਕਰਦੇ ਦੋ ਪੁਲੀਸ ਵਾਲੇ ਉਸ ਜਗ੍ਹਾ ਤੇ ਪਹੁੰਚ ਗਏ। ਪੁਲੀਸ ਨੇ ਉਹਨਾਂ ਨੂੰ ਕਿਹਾ ਕਿ ਤਹਾਨੂੰ ਪਤਾ ਕਿ ਪਬਲਿਕ ਜਗ੍ਹਾ ਉਪਰ ਨਸ਼ਾ ਪੱਤਾ ਕਰਨਾ ਮਨਾਹੀ ਹੈ। ਉਹਨਾਂ ਨੇ ਇਸ ਵਾਰੇ ਅਣਜਾਣਤਾ ਜਾਹਰ ਕੀਤੀ।ਫਿਰ ਪੁਲੀਸ ਨੇ ਉਹਨਾਂ ਦੇ ਪੇਪਰ ਚੈਕ ਕੀਤੇ। ਬੀਅਰ ਦੇ ਡੱਬੇ ਨੂੰ ਖਾਲੀ ਕਰਕੇ ਕੂੜੇ ਵਿੱਚ ਸੁੱਟ ਕੇ ਆਉਣ ਲਈ ਕਿਹਾ,ਤੇ ਨਾਲ ਹੀ ਖੜਕੇ ਪੀਣ ਵਾਲੇ ਨੂੰ 68 ਐਰੋ ਤੇ ਬੈਠ ਕੇ ਪੀਣ ਵਾਲੇ ਨੂੰ 35 ਐਰੋ ਜੁਰਮਾਨੇ ਵਾਲੀ ਪਰਚੀ ਕੱਟ ਕੇ ਤੁਰਦੇ ਬਣੇ।
ਸੜਕ ਤੇ ਖੜਕੇ ਸ਼ਰਾਬ ਪੀਣ ਵਾਲੇ ਨੂੰ 68 ਐਰੋ ਤੇ ਬੈਠ ਕੇ ਪੀਣ ਵਾਲੇ 35 ਐਰੋ ਜੁਰਮਾਨਾ ਹੋਇਆ
This entry was posted in ਅੰਤਰਰਾਸ਼ਟਰੀ.