ਨਵੀਂ ਦਿੱਲੀ :- ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਪੱਤਰਕਾਰਾਂ ਨਾਲ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਉਨ੍ਹਾਂ ਬੀਤੇ ਦਿਨ (ਬੁੱਧਵਾਰ) ਗੁਰਦੁਆਰਾ ਕਮੇਟੀ ਅਤੇ ਅਕਾਲੀ ਦਲ ਦੇ ਮੁਖੀਆਂ ਦੀ ਇਕ ਟੀਮ ਦੇ ਨਾਲ ਗੁੜਗਾਉਂ ਦੇ ਉਸ ਪਿੰਡ, ਹੌਂਦ ਚਿਲੜ ਦਾ ਦੌਰਾ ਕੀਤਾ, ਜਿਥੇ 2 ਨਵੰਬਰ-84 ਨੂੰ ਸਿੱਖਾਂ ਦੀ ਸਮੂਹਕ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿਚ ਉਨ੍ਹਾਂ ਸਥਾਨਕ ਲੋਕਾਂ ਅਤੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਪਿੰਡੋਂ ਬਾਹਰ ਦੇ ਲੋਕ ਟਰੱਕ ਵਿਚ ਭਰ ਕੇ ਪਿੰਡ ਲਿਆਂਦੇ ਗਏ ਸਨ, ਜਿਨ੍ਹਾਂ ਨੇ ਆਉਂਦਿਆਂ ਹੀ ਸਿੱਖਾਂ ਦੇ ਘਰਾਂ ਨੂੰ ਘੇਰ ਕੇ ਅੱਗ ਲਾ ਦਿੱਤੀ, ਜਿਸ ਦੇ ਫਲਸਰੂਪ ਘਰ ਵਿਚ ਬੰਦ ਸਿੱਖ ਅੰਦਰ ਹੀ ਸੜ ਕੇ ਮਰ ਗਏ, ਕੁਝ ਸਿੱਖ ਸਥਾਨਕ ਚੌਧਰੀਆਂ ਦੀ ਮੱਦਦ ਨਾਲ ਕਿਸੇ ਤਰ੍ਹਾਂ ਬਚ ਨਿਕਲੇ । ਜਿਨ੍ਹਾਂ ਵਿਚੋਂ ਕੁਝ ਬਠਿੰਡੇ ਅਤੇ ਕੁਝ ਲੁਧਿਆਣੇ ਜਾ ਵਸੇ ਤੇ ਕੁਝ ਇਕ ਨੇ ਨੇੜਲੇ ਪਿੰਡਾਂ ਵਿਚ ਸੁਰੱਖਿਅਤ ਥਾਵਾਂ ਤੇ ਸ਼ਰਨ ਲੈ ਲਈ। ਸ. ਸਰਨਾ ਨੇ ਹੋਰ ਦੱਸਿਆ ਕਿ ਪਿੰਡ ਵਿਚ ਸਿੱਖਾਂ ਦੇ ਘਰ, ਜੋ ਸਾੜ ਦਿੱਤੇ ਗਏ ਸਨ ਅਜ ਵੀ ਖੰਡਰਾਂ ਦੇ ਰੂਪ ਵਿਚ ਵੇਖੇ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਵੇਖ ਕੇ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਕਿ ਕਿਸ ਬੇਦਰਦੀ ਨਾਲ ਸਿੱਖਾਂ ਦਾ ਕਤਲ ਕੀਤਾ ਗਿਆ ਸੀ ਅਤੇ ਗੁਰਦੁਆਰਾ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ।
ਸ. ਸਰਨਾ ਨੇ ਦੱਸਿਆ ਕਿ ਇਹ ਦੁੱਖ ਦੀ ਗੱਲ ਹੈ ਕਿ ਕਿਸੇ ਵੀ ਰਿਪੋਰਟ ਵਿਚ ਇਸ ਕਤਲੇਆਮ ਵਿਚ ਮਾਰੇ ਗਏ ਸਿੱਖਾਂ ਦੀ ਪਹਿਚਾਣ ਤਕ ਦਰਜ ਨਹੀਂ ਕੀਤੀ ਗਈ ਅਤੇ ਨਾ ਹੀ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਆਰਥਕ ਤੇ ਕਾਨੂੰਨੀ ਸਹਾਇਤਾ ਦਿੱਤੀ ਜਾਇਗੀ। ਸ. ਸਰਨਾ ਨੇ ਹਰਿਆਣਾ ਦੇ ਮੁਖ ਮੰਤਰੀ ਸ੍ਰੀ ਭੂਪਿੰਦਰ ਸਿੰਘ ਹੁਡਾ ਨੂੰ ਅਪੀਲ ਕੀਤੀ ਕਿ ਉਹ ਨਿਜੀ ਦਖਲ ਦੇ ਕੇ ਦੋਸ਼ੀਆਂ ਦੀ ਪਹਿਚਾਣ ਕਰਵਾਉਣ ਤੇ ਉਨ੍ਹਾਂ ਨੂੰ ਸਜ਼ਾਵਾਂ ਦੁਆਉਣ। ਸ. ਸਰਨਾ ਨੇ ਪੀੜਤ ਪਰਿਵਾਰਾਂ ਨੂੰ ਮੁਨਾਸਬ ਮੁਆਵਜ਼ਾ ਦਿਤੇ ਜਾਣ ਦੀ ਵੀ ਮੰਗ ਕੀਤੀ।
ਸ. ਸਰਨਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪਿੰਡ ਵਿਚੋਂ ਬਚ ਨਿਕਲੇ ਕੁਝ ਪਰਿਵਾਰ ਉਸ ਨਗਰ, ਬਠਿੰਡਾ ਵਿਚ ਜਾ ਕੇ ਵਸੇ ਹੋਏ ਹਨ, ਜੋ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਨਿਵਾਸ ਸਥਾਨ ਤੋਂ ਕੁਝ ਹੀ ਮੀਲਾਂ ਦੀ ਦੂਰੀ ‘ਤੇ ਹੈ ਅਤੇ ਕੁਝ ਉਸ ਲੁਧਿਆਣਾ ਸ਼ਹਿਰ ਵਿਚ ਜਾ ਵਸੇ ਹੋਏ ਹਨ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮੱਕੜ ਦਾ ਨਿਵਾਸ ਅਸਥਾਨ ਹੈ। ਇਹੀ ਨਹੀਂ ਪੀੜਤ ਇਲਾਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਦਲ ਅਕਾਲੀ ਦਲ ਨਾਲ ਸੰਬੰਧਤ ਨਾਮਜ਼ਦ ਮੈਂਬਰ ਤੇ ਸੀਨੀਅਰ ਮੀਤ ਪ੍ਰਧਾਨ ਸ. ਰਘੁਜੀਤ ਸਿੰਘ ਵਿਰਕ ਹਨ। ਇਨ੍ਹਾਂ ਵਿਚੋਂ ਕਿਸੇ ਨੇ ਵੀ ਇਨ੍ਹਾਂ 26 ਵਰ੍ਹਿਆਂ ਵਿਚ ਕਦੀ ਉਨ੍ਹਾਂ ਪਰਿਵਾਰਾਂ ਪਾਸ ਜਾ ਕੇ ਪੁੱਛਿਆ ਤਕ ਨਹੀਂ ਕਿ ਉਹ ਕਿਥੋਂ ਤੇ ਕਿਉਂ ਉਥੇ ਆ ਵਸੇ ਹਨ ਅਤੇ ਉਨ੍ਹਾਂ ਦੇ ਨਾਲ ਕੀ ਬੀਤੀ ਹੈ? ਅਜ ਜਦਕਿ ਸਮੁੱਚਾ ਸਿੱਖ ਜਗਤ ਇਸ ਕਾਂਡ ਬਾਰੇ ਜਾਣ ਕੇ ਤ੍ਰਾਹ-ਤ੍ਰਾਹ ਕਰ ਰਿਹਾ ਹੈ ਤਾਂ ਉਹ ਵੀ ਰਾਜਸੀ ਰੋਟੀਆਂ ਸੇਂਕਣ ਲਈ ਉਥੇ ਪੁੱਜ