ਸੇਵਾ ਮੁਕਤੀ ਦਾ ਫੱਲ ਮਿੱਠਾ,
ਕਰਮਾ ਵਾਲੇ ਪਾਉਂਦੇ ਨੇ ।
ਜੀਵਨ ਭਰੇ ਸੋਨਹਿਰੀ ਸੁਪਨੇ ,
ਹਰ ਦਮ ਚੇਤੇ ਆਉਂਦੇ ਨੇ ।
ਸਫ਼ਰ ਬੜਾ ਹੈ ਮੰਜ਼ਿਲ ਦਾ ,
ਪਰ ਮੰਜ਼ਿਲ ਪਾਉਣੀ ਔਖੀ ਏ ।
ਗਾਥਾ ਆਪਣੇ ਜੀਵਨ ਦੀ ,
ਹਰ ਤਾਈਂ ਸੁਨਾਉਣੀ ਔਖੀ ਏ।
ਜੇ ਰੋੜਾ ਰਾਹ ਵਿਚ ਆ ਜਾਵੇ ,
ਤਾਂ ਸੋਚ ਕੇ ਪਰ੍ਹੇ ਹਟਾਉਂਦੇ ਨੇ ;
ਸੇਵਾ ਮੁਕਤੀ ਦਾ ਫੱਲ ਮਿੱਠਾ ,
ਕਰਮਾ ਵਾਲੇ ਪਾਉਂਦੇ ਨੇ ।
ਜੀਵਨ ਭਰੇ ਸੋਨਹਿਰੀ ਸੁਪਨੇ ,
ਹਰ ਦਮ ਚੇਤੇ ਆਉਂਦੇ ਨੇ ।
ਵਿਦਿਆ ਪਉਣੀ ਸੌਖੀ ਨਹੀਂ ,
ਇਹ ਔਖੀ ਘਾਟੀ ਜੀਵਨ ਦੀ।
ਇੱਛਾ ਪੂਰੀ ਤਾਂ ਹੁੰਦੀ , ਜੇ
ਚਾਹ ਹੈ ਅਮ੍ਰਿਤ ਪੀਵਨ ਦੀ।
ਉਹ ਪਰ ਉਪਕਾਰੀ ਬਣ ਜਾਂਦੇ ,
ਜੋ ਬੱਚਿਆਂ ਤਾਈਂ ਪੜਾਉਂਦੇ ਨੇ
ਸੇਵਾ ਮੁਕਤੀ ਦਾ ਫੱਲ ਮਿੱਠਾ ,
ਕਰਮਾ ਵਾਲੇ ਪਾਉਂਦੇ ਨੇ ।
ਜੀਵਨ ਭਰੇ ਸੋਨਹਿਰੀ ਸੁਪਨੇ ,
ਹਰ ਦਮ ਚੇਤੇ ਆਉਂਦੇ ਨੇ ।
ਗੁਰੂ ਦੀ ਸੇਵਾ ਕਰਨੀ ਔਖੀ ,
ਵੇਖ ਲਉ ਜਿਨ੍ਹਾਂ ਕੀਤੀ ਹੈ ।
ਸੋਨ-ਸੁਨਹਿਰੀ ਅੱਖਰਾਂ ਵਰਗੀ,
ਉਨ੍ਹਾਂ ਦੀ ਹੱਢ ਬੀਤੀ ਹੈ ।
ਕ੍ਰਿਤ ਕਮਾਈ ਵਾਲੇ ਬੰਦੇ ,
ਰੱਬ ਦਾ ਸ਼ੁਕਰ ਮਨਾਉਂਦੇ ਨੇ।
ਸੇਵਾ ਮਕਤੀ ਦਾ ਫੱਲ ਮਿੱਠਾ ,
ਕਰਮਾ ਵਾਲੇ ਪਾਉਂਦੇ ਨੇ ।
ਜੀਵਨ ਭਰੇ ਸੋਨਹਿਰੀ ਸੁਪਨੇ ,
ਹਰ ਦਮ ਚੇਤੇ ਆਉਂਦੇ ਨੇ ।
ਜਿਸ ਦੀ ਕੋਠੀ ਦੇ ਵਿਚ ਦਾਣੇ ,
ਉਸ ਦੇ ਬੱਚੇ ਬੜੇ ਸਿਆਣੇ ।
ਵਿਦਿਆ ਦਾ ਹੈ ਚਾਨਣ ਜਿਸਨੂੰ,
ਉਸ ਨੇ ਧੱਕੇ ਕਦੇ ਨਹੀਂ ਖਾਣੇ ।
ਜੀਵਨ ਭਰ ਜੋ ਕਰਨ ਕਮਾਈ ,
ਉਹ ਸੁੱਖ ਦੀ ਨੀਂਦਰ ਸਉਂਦੇ ਨੇ।
ਸੇਵਾ ਮੁਕਤੀ ਦਾ ਫੱਲ ਮਿੱਠਾ ,
ਕਰਮਾ ਵਾਲੇ ਪਾਉਂਦੇ ਨੇ ।
ਮਿਹਨਤ ਭਰੇ ਸੁਨਹਿਰੀ ਸੁਪਨੇ ,
ਹਰ ਦਮ ਚੇਤੇ ਆਉਂਦੇ ਨੇ ।
ਜੋ ਪੱਕੀ ਖੇਤੀ ਜ਼ਿਮੀਦਾਰ ਦੀ ,
ਘਰ ਆਵੇ ਤਾਂ ਜਾਣ ਲਵੋ ।
ਸਰਵਿਸ ਵਾਲੇ ਤਾਈਂ ਵਧਾਈ ,
ਪੈਨਸ਼ਨ ਖੁਸ਼ੀਆਂ ਮਾਣ ਲਵੋ ।
ਸ਼ਗਨਾ ਦਾ ਤਿਉਹਾਰ ਦਿਹਾੜਾ,
ਗੀਤ ਖ਼ੁਸ਼ੀ ਦੇ ਤਾਂ ਗਾਉਂਦੇ ਨੇ ।
ਸੇਵਾ ਮੁਕਤੀ ਦਾ ਫੱਲ ਮਿੱਠਾ ,
ਕਰਮਾ ਵਾਲੇ ਹੀ ਪਾਉਂਦੇ ਨੇ ।
ਜੀਵਨ ਭਰੇ ਸੁਨਹਿਰੀ ਸੁਪਨੇ ,
ਹਰ ਦਮ ਚੇਤੇ ਆਉਂਦੇ ਨੇ ।
ਮਲਕੀਅਤ “ਸੁਹਲ” ਨੂੰ ਜਾ ਪੁਛੋ,
ਮਿਹਨਤ ਦਾ ਫੱਲ ਮਿੱਠਾ ਹੈ ।
ਜੀਵਨ ਭਰ ਉਹ ਖ਼ੁਸ਼ੀ ਮਨਾਵੇ,
ਜਿਸ ਨੇ ਇਹ ਫੱਲ ਡਿੱਠਾ ਹੈ ।
ਜੋ ਪੱਕੀ ਖ਼ੇਤੀ ਘਰ ਲੈ ਆਵਣ,
ਉਹ ਭਾਗ ਭਰੇ ਅਖਵਾਉਂਦੇ ਨੇ।
ਸੇਵਾ ਮੁਕਤੀ ਦਾ ਫੱਲ ਮਿੱਠਾ ,
ਕਰਮਾ ਵਾਲੇ ਪਾਉਂਦੇ ਨੇ ।
ਜੀਵਨ ਭਰੇ ਸੁਨਹਿਰੀ ਸੁਪਨੇ ,
ਹਰ ਦਮ ਚੇਤੇ ਆਉਂਦੇ ਨੇ ।