ਭਟਕਦੀ ਤੇਰੀ ਰੂਹ ਨੂੰ ਆ ਮੁਕਤ ਕਰਾ ਦਿਆਂ
ਹਿੱਕ ਤੇਰੀ ਚ ਖੰਜ਼ਰ ਡੋਬ ਸੁਆ ਦਿਆਂ
ਆ ਕਰਾਂ ਸਨਮਾਨ ਪਿਆਸੀ ਰੂਹ ਦਾ
ਸੀਨਾ ਤੇਰਾ ਤਗਮਿਆ ਨਾਲ ਸਜ਼ਾ ਦਿਆਂ
ਤਾਮਰ ਪੱਤਰ ਭੁੱਖ ਜੋ ਲੱਗੀ ਕੁੱਖ ਤੇਰੀ
ਖੋਲ੍ਹ ਦਿੱਲ ਮੇਚਦਾ ਪੱਥਰ ਰੱਖਵਾ ਦਿਆਂ
ਰਹਿ ਨਾ ਜਾਵੇ ਵਿਚ ਗੁਆਚੀ ਰਾਹਾਂ ਦੇ
ਕਬਰਾਂ ਵੱਲ ਦਾ ਰਾਹ ਇਹਨੂੰ ਵਿਖਾ ਦਿਆਂ
ਭੁੱਲ ਹੀ ਗਿਆ ਹੋਣਾ ਰਾਹ ਘਰ ਨੂੰ ਜਾਂਦਾ
ਦਰੀ ਮਾਂ ਉਡੀਕਦੀ ਯਾਦ ਕਰਾ ਦਿਆਂ
ਨਗਮੇ ਦੇ ਕੇ ਤਗਮੇ ਲੈ ਜਾਓ ਲੋਕੋ ਵੇ
ਸ਼ਹਿਰਾਂ ਗਲੀਆਂ ਵਿਚ ਸਾਰੇ ਲਿਖਵਾ ਦਿਆਂ