ਨਵੀਂ ਦਿੱਲੀ- ਕੱਚੇ ਤੇਲ ਦੇ ਮੁੱਖ ਉਤਪਾਦਕ ਦੇਸ਼ਾਂ ਦੇ ਅੰਦਰੂਨੀ ਸੰਕਟ ਕਰਕੇ ਤੇਲ ਦੇ ਮੁੱਲ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਲੀਬੀਆਂ ਦੇ ਵਿਦਰੋਹ ਕਾਰਣ ਕੱਚੇ ਤੇਲ ਦੇ ਭਾਅ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਏ ਹਨ। ਇਸ ਨਾਲ ਮਹਿੰਗਾਈ ਦਰ ਹੋਰ ਵੱਧ ਸਕਦੀ ਹੈ। ਇਸ ਨਾਲ ਸੈਂਸਕਸ 546 ਅਤੇ ਨਿਫਟੀ 175 ਅੰਕ ਨੀਚੇ ਆ ਗਏ। ਸੋਨੇ ਅਤੇ ਚਾਂਦੀ ਦੇ ਭਾਅ ਅਸਮਾਨ ਛੂਹ ਰਹੇ ਹਨ।
ਅਰਬ ਦੇ ਕੁਝ ਦੇਸ਼ਾਂ ਦੇ ਅੰਦਰੂਨੀ ਰਾਜਨੀਤਕ ਸੰਘਰਸ਼ ਕਰਕੇ ਕੱਚੇ ਤੇਲ ਦੇ ਮੁੱਲ ਵਿੱਚ ਭਾਰੀ ਉਛਾਲ ਆ ਰਿਹਾ ਹੈ। ਅੰਤਰਰਾਸ਼ਟਰੀ ਮਾਰਕਿਟ ਵਿੱਚ ਵੀਰਵਾਰ ਨੂੰ ਕੱਚੇ ਤੇਲ ਦਾ ਭਾਅ ਵੱਧ ਕੇ 120 ਡਾਲਰ ਪ੍ਰਤੀ ਬੈਰਲ ਦੇ ਕਰੀਬ ਪਹੁੰਚ ਗਿਆ ਹੈ। ਇਸ ਦਿਨ 9 ਡਾਲਰ ਪ੍ਰਤੀ ਬੈਰਲ ਦੀ ਤੇਜ਼ੀ ਆਈ। ਲੀਬੀਆ ਦੁਨੀਆ ਦਾ 12ਵਾਂ ਸੱਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਹੈ।