ਨਵੀਂ ਦਿੱਲੀ - ਅੰਤਰਰਾਸ਼ਟਰੀ ਮਾਰਕਿਟ ਵਿੱਚ ਚਾਂਦੀ ਦੀ ਖਰੀਦਾਰੀ ਵਧੀ ਹੈ। ਉਦਯੋਗਿਕ ਇਕਾਈਆਂ ਵਲੋਂ ਵੀ ਚਾਂਦੀ ਦੀ ਮੰਗ ਵਿੱਚ ਵਾਧਾ ਹੋਇਆ। ਇਸ ਲਈ ਸਥਾਨਕ ਸਰਾਫ਼ਾ ਬਜ਼ਾਰ ਵਿੱਚ ਚਾਂਦੀ 300 ਰੁਪੈ ਵੱਧ ਕੇ 50 ਹਜ਼ਾਰ 550 ਰੁਪੈ ਪ੍ਰਤੀ ਕਿਲੋ ਦੇ ਹਿਸਾਬ ਨਾਲ ਨਵੀਂ ਉਚਾਈ ਤੇ ਪਹੁੰਚ ਗਈ। ਸੋਨਾ 21 ਹਜ਼ਾਰ 180 ਰੁਪੈ ਪ੍ਰਤੀ ਦਸ ਗਰਾਮ ਤੇ ਬੰਦ ਹੋਇਆ।
ਅੰਤਰਰਾਸ਼ਟਰੀ ਬਜ਼ਾਰ ਵਿੱਚ 33.49 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਈ। ਇਸ ਤੇਜ਼ੀ ਦਾ ਕਾਰਣ ਮੱਧ-ਪੂਰਬ ਵਿੱਚ ਚਲ ਰਿਹਾ ਰਾਜਨੀਤਕ ਸੰਕਟ ਵੀ ਹੈ। ਨਿਵੇਸ਼ਕ ਸੋਨੇ ਚਾਂਦੀ ਨੂੰ ਸੱਭ ਤੋਂ ਵੱਧ ਸੁਰੱਖਿਅਤ ਮੰਨਦੇ ਹਨ। ਸੋਨਾ ਵੀ 1415.15 ਡਾਲਰ ਪ੍ਰਤੀ ਔਂਸ ਹੋ ਗਿਆ।