ਨਵੀਂ ਦਿੱਲੀ- ਦੇਸ਼ ਦੀ ਅਰਥਵਿਵਸਥਾ ਵਿਦੇਸ਼ੀ ਕਰਜ਼ੇ ਤੇ ਟਿਕੀ ਹੋਈ ਹੈ। ਵਿਸ਼ਵ ਬੈਂਕ ਦੀ ਇੱਕ ਰਿਪੋਰਟ ਦੇ ਅਧਾਰ ਤੇ ਤਾਂ ਇਹੋ ਸਿੱਟਾ ਕਢਿਆ ਜਾ ਸਕਦਾ ਹੈ। ਵਿਸ਼ਵ ਬੈਂਕ ਦੀ ਗਲੋਬਲ ਡਿਵਲਪਮੈਂਟ ਫਾਈਨਾਂਸ 2010 ਰਿਪੋਰਟ ਵਿੱਚ 20 ਕਰਜ਼ਦਾਰ ਦੇਸ਼ਾਂ ਵਿੱਚੋਂ ਭਾਰਤ ਨੂੰ ਦੁਨੀਆਂ ਦਾ ਪੰਜਵਾਂ ਸੱਭ ਤੋਂ ਵੱਡਾ ਕਰਜ਼ਦਾਰ ਦੇਸ਼ ਦਸਿਆ ਗਿਆ ਹੈ। ਰੂਸ ਨੇ ਵੀ ਸੱਭ ਤੋਂ ਜਿਆਦਾ ਕਰਜਾ ਲੈ ਰੱਖਿਆ ਹੈ। ਵਿੱਤਮੰਤਰੀ ਮੁਖਰਜੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
ਵਿਸ਼ਵ ਰਿਪੋਰਟ ਮੁਤਾਬਿਕ ਸਿਤੰਬਰ, 2010 ਨੂੰ ਖਤਮ ਹੋਈ ਤਿਮਾਹੀ ਵਿੱਚ ਦੇਸ਼ ਦਾ ਵਿਦੇਸ਼ੀ ਕਰਜਾ 13 ਲੱਖ 32 ਹਜ਼ਾਰ 195 ਕਰੋੜ ਰੁਪੈ ਸੀ। ਜਦੋਂ ਕਿ ਮਾਰਚ 2010 ਵਿੱਚ ਇਹ 11 ਲੱਖ 84 ਹਜ਼ਾਰ 998 ਕਰੋੜ ਰੁਪੈ ਰਿਹਾ ਸੀ। ਪ੍ਰਣਬ ਅਨੁਸਾਰ ਇਨ੍ਹਾਂ ਕਰਜਿਆ ਵਿੱਚ 77.7 ਫੀਸਦੀ ਕਰਜ਼ੇ ਲੰਬੀ ਮਿਆਦ ਅਤੇ 22.3 ਫੀਸਦੀ ਕਰਜ਼ੇ ਘੱਟ ਮਿਆਦ ਦੇ ਹਨ। ਇਸ ਰਿਪੋਰਟ ਵਿੱਚ ਰੂਸ ਤੋਂ ਬਾਅਦ ਚੀਨ, ਤੁਰਕੀ ਅਤੇ ਬਰਾਜੀਲ ਹਨ।