ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਸਾਂਝੇ ਦੋਸਤਾਂ ਨੂੰ ਚਾਹੀਦਾ ਹੈ ਕਿ ਉਹ ਭਾਰਤ ਨੂੰ ਇਸ ਗੱਲ ਲਈ ਰਜ਼ਾਮੰਦ ਕਰਨ ਕਿ ਦੋਵਾਂ ਦੇਸ਼ਾਂ ਵਿੱਚਕਾਰ ਲੰਬੇ ਸਮੇਂ ਤੋਂ ਚਲ ਰਹੇ ਮੁੱਦਿਆਂ ਨੂੰ ਸੁਲਝਾਉਣ ਲਈ ਯੋਗ ਕਦਮ ਉਠਾਵੇ ਤਾਂ ਜੋ ਮੁੱਖ ਮੁਦੇ ਕਸ਼ਮੀਰ ਦੇ ਹੱਲ ਲਈ ਅਨੁਕੂਲ ਮਹੌਲ ਬਣਾਇਆ ਜਾ ਸਕੇ।
ਪਾਕਿਸਤਾਨ ਦੀ ਯਾਤਰਾ ਤੇ ਆਏ ਬ੍ਰਿਟੇਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਪੀਟਰ ਰਿਕੇਟਸ ਅਤੇ ਚੀਫ਼ ਆਫ ਡੀਫੈਂਸ ਸਟਾਫ ਡੇਵਿਡ ਦੇ ਨਾਲ ਗੱਲਬਾਤ ਦੌਰਾਨ ਪ੍ਰਧਾਨਮੰਤਰੀ ਗਿਲਾਨੀ ਨੇ ਇਹ ਗੱਲ ਕਹੀ। ਇਸ ਮੌਕੇ ਰੱਖਿਆ ਮੰਤਰੀ ਅਹਿਮਦ ਮੁੱਖਤਾਰ ਅਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੇ ਮੁੱਖੀ ਲੈਫਟੀਨੈਂਟ ਜਨਰਲ ਅਹਿਮਦ ਛੁਜਾ ਪਾਸ਼ਾ ਵੀ ਮੌਜੂਦ ਸਨ।
ਪ੍ਰਧਾਨਮੰਤਰੀ ਗਿਲਾਨੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਪਰਸਪਰ ਮਿੱਤਰ ਦੇਸ਼ ਜਿਸ ਤਰ੍ਹਾਂ ਬ੍ਰਿਟੇਨ ਨੂੰ ਭਾਰਤ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਉਹ ਸਿਆਚਨ ਅਤੇ ਸਰ ਕਰੀਕ ਵਰਗੇ ਮੁੱਦਿਆਂ ਨੂੰ ਹੱਲ ਕਰਨ ਲਈ ਅੱਗੇ ਵਧੇ। ਇਸ ਨਾਲ ਦੋਵਾਂ ਦੇਸ਼ਾਂ ਵਿੱਚ ਕਸ਼ਮੀਰ ਦੇ ਮੁੱਖ ਮੁੱਦੇ ਨੂੰ ਸੁਲਝਾਉਣ ਲਈ ਸੁਖਾਵਾਂ ਮਹੌਲ ਬਣਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਮਿਤਰਤਾ ਪੂਰਵਕ ਸਬੰਧ ਚਾਹੁੰਦਾ ਹੈ ਅਤੇ ਦੋਵੇਂ ਦੇਸ਼ ਆਪਸ ਵਿੱਚ ਗੱਲਬਾਤ ਦੀ ਪਰਕਿਰਿਆ ਨੂੰ ਬਹਾਲ ਕਰਨ ਲਈ ਸਹਿਮੱਤ ਹੋ ਗਏ ਹਨ।