ਤਿਰਪੋਲੀ – ਲੀਬੀਆ ਵਿੱਚ ਕਰਨਲ ਗਦਾਫ਼ੀ ਦੀ ਸੈਨਾ ਅਤੇ ਵਿਦਰੋਹੀਆਂ ਵਿਚਕਾਰ ਜਬਰਦਸਤ ਸੰਘਰਸ਼ ਹੋਇਆ ਚਲ ਰਿਹਾ ਹੈ। ਤੇਲ ਉਤਪਾਦਨ ਦਾ ਵੱਡਾ ਸ਼ਹਿਰ ਰਾਸ ਲਾਨੁਫ਼ ਵਿਦਰੋਹੀਆਂ ਦੇ ਹੱਥ ਵਿਚੋਂ ਨਿਕਲ ਗਿਆ ਹੈ। ਇਸ ਸ਼ਹਿਰ ਵਿੱਚ ਇੱਕ ਦਿਨ ਦੀ ਜੋਰਦਾਰ ਲੜਾਈ ਤੋ ਬਾਅਦ ਇਸ ਉਪਰ ਗਦਾਫ਼ੀ ਦੇ ਸੈਨਿਕਾਂ ਨੇ ਕਬਜ਼ਾ ਕਰ ਲਿਆ ਹੈ।
ਸਰਕਾਰ ਦੇ ਖਿਲਾਫ਼ ਵਿਦਰੋਹੀ ਤਿਰਪੋਲੀ ਵੱਲ ਵੱਧਣ ਲਈ ਰਾਸ ਲਾਨੁਫ਼ ਵਿੱਚ ਇਕੱਤਰ ਹੋਏ ਸਨ। ਸੈਨਾ ਦੁਆਰਾ ਲੜਾਕੂ ਜਹਾਜਾਂ ਰਾਹੀਂ ਇਸ ਸ਼ੀਹਰ ਤੇ ਭੀਸ਼ਣ ਬੰਬਾਰੀ ਕੀਤੀ ਗਈ। ਇਸ ਦਿਨ ਦੇ ਸੰਘਰਸ਼ ਵਿੱਚ 20 ਲੋਕਾਂ ਦੇ ਮਾਰੇ ਜਾਣ ਤੇ 90 ਦੇ ਜਖਮੀ ਹੋਣ ਦੀ ਖ਼ਬਰ ਹੈ। ਸੈਨਾ ਨੇ ਤਿਰਪੋਲੀ ਦੇ ਨਜ਼ਦੀਕ ਜਾਵੀਆ ਸ਼ਹਿਰ ਤੇ ਵੀ ਤੋਪਾਂ ਦੇ ਗੋਲੇ ਸੁੱਟੇ।
ਕਰਨਲ ਗਦਾਫ਼ੀ ਪਿੱਛਲੇ 42 ਸਾਲਾਂ ਤੋਂ ਲੀਬੀਆ ਦੀ ਸੱਤਾ ਤੇ ਜੰਮੇ ਹੋਏ ਹਨ। ਉਨ੍ਹਾਂ ਦੇ ਵਿਰੋਧੀ ਸੱਤਾ ਪ੍ਰੀਵਰਤਨ ਅਤੇ ਰਾਜਨੀਤਕ ਸੁਧਾਰਾਂ ਨੂੰ ਲਾਗੂ ਕਰਨ ਲਈ ਹਿੰਸਕ ਸੰਘਰਸ਼ ਕਰ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਬਰਸੇਲਜ਼ ਵਿੱਚ ਨੈਟੋ ਕਈ ਵਿਕਲਪਾਂ ਤੇ ਵਿਚਾਰ ਕਰ ਰਿਹਾ ਹੈ। ਜਿਸ ਵਿੱਚ ਸੰਭਾਵਿਤ ਸੈਨਾ ਕਾਰਵਾਈ ਵੀ ਸ਼ਾਮਿਲ ਹੈ। ਇਹ ਲੀਬੀਆ ਵਿੱਚ ਜਾਰੀ ਹਿੰਸਾ ਦੇ ਜਵਾਬ ਵਿੱਚ ਕੀਤਾ ਜਾ ਰਿਹਾ ਹੈ। ਨੈਟੋ ਦੇ ਮੁੱਖ ਸਕੱਤਰ ਰਾਸਮੁਸੈਨ ਦਾ ਕਹਿਣਾ ਹੈ ਕਿ ਨੈਟੋ ਸਮਝਦਾਰੀ ਨਾਲ ਯੋਜਨਾ ਬਣਾਉਣ ਵਿੱਚ ਜੁਟਿਆ ਹੋਇਆ ਹੈ ਪਰ ਕਿਸੇ ਵੀ ਕਾਰਵਾਈ ਲਈ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਦੀ ਲੋੜ ਪਵੇਗੀ।