ਮੁੰਬਈ – ਸਾਂਤਾਕਰੁਜ ਦੇ ਏਰੀਏ ਵਿੱਚ ਬਾਲ ਠਾਕੁਰੇ ਦੇ ਪਰੀਵਾਰ ਵਲੋਂ ਚਲਾਏ ਜਾ ਰਹੇ ਇੱਕ ਬਾਰ ਵਿਚੋਂ ਸਥਾਨਕ ਪੁਲਿਸ ਨੇ ਛਾਪਾ ਮਾਰ ਕੇ 9 ਬਾਰ ਗਰਲਜ਼ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਹ ਲੜਕੀਆਂ ਗਾਹਕਾਂ ਨੂੰ ਕੇਵਲ ਸ਼ਰਾਬ ਹੀ ਨਹੀਂ ਸੀ ਪਰੋਸ ਰਹੀ, ਸ਼ਰਾਬ ਦੇ ਨਾਲ ਨਾਲ ਅਸ਼ਲੀਲ ਵਿਹਾਰ ਵੀ ਕਰ ਰਹੀਆਂ ਸਨ। ਬਾਰ ਦੇ ਚਾਰ ਕਰਮਚਾਰੀ ਵੀ ਗ੍ਰਿਫਤਾਰ ਕੀਤੇ ਗਏ ਹਨ।
ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਇਹ ਬਾਰ ਬਾਲ ਠਾਕੁਰੇ ਦਦ ਪੋਤਰਾ ਨਿਹਾਰ ਚਲਾ ਰਿਹਾ ਹੈ। ਇਸ ਸਬੰਧੀ ਪਰਿਵੈਸ਼ਨ ਆਫ਼ ਇਮੋਰਲ ਟਰੈਫਿਕ ਐਕਟ ਦੇ ਅਧੀਨ ਮੁਕਦਮਾ ਦਰਜ਼ ਕੀਤਾ ਗਿਆ ਹੈ। ਛਾਪਾ ਪੈਂਦੇ ਹੀ ਨਿਹਾਰ ਭੱਜ ਗਿਆ । ਪੁਲਿਸ ਨੇ ਉਸ ਨੂੰ ਫਰਾਰ ਕਰਾਰ ਦੇ ਦਿੱਤਾ ਹੈ ਅਤੇ ਬਾਰ ਤੇ ਤਾਲਾ ਲਗਾ ਦਿੱਤਾ ਹੈ।
ਮੁੰਬਈ ਪੁਲਿਸ ਨੂੰ ਗੁਪਤ ਸੂਚਨਾ ਮਿਲਣ ਤੋਂ ਬਾਅਦ ਹੀ ਰੈਸਟੋਰੈਂਟ ਅਤੇ ਸੰਗੀਤ ਬਾਰ ਤੇ ਛਾਪਾ ਮਾਰਿਆ ਗਿਆ। ਪੁਲਿਸ ਦੇ ਬਾਰ ਵਿੱਚ ਪਹੁੰਚਦੇ ਹੀ ਸ਼ਰਾਬ ਪੀਣ ਵਾਲਿਆਂ ਅਤੇ ਕਰਮਚਾਰੀਆਂ ਵਿੱਚ ਭਗਦੜ ਮੱਚ ਗਈ। ਛਾਪਾ ਅੱਧੀ ਰਾਤ ਦੇ ਸਮੇਂ ਮਾਰਿਆ ਗਿਆ। ਉਸ ਸਮੇਂ ਵੀ ਇਹ ਲੜਕੀਆਂ ਉਥੇ ਕੰਮ ਕਰ ਰਹੀਆਂ ਸਨ। ਪੁਲਿਸ ਨੇ ਇਨ੍ਹਾਂ ਬਾਰ ਗਰਲਜ਼ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸਥਾਨਕ ਪਲਿਸ ਨਿਯਮਾਂ ਅਨੁਸਾਰ ਬਾਰ ਗਰਲਜ਼ ਕੇਵਲ ਰਾਤ 9 ਵਜੇ ਤੱਕ ਹੀ ਸ਼ਰਾਬ ਪਰੋਸ ਸਕਦੀਆਂ ਹਨ। ਜਦੋਂ ਛਾਪਾ ਮਾਰਿਆ ਗਿਆ ਤਾਂ ਇਹ ਲੜਕੀਆਂ ਉਥੇ ਮੌਜੂਦ ਸਨ। ਉਹ ਨਾਂ ਕੇਵਲ ਗਾਹਕਾਂ ਨੂੰ ਸ਼ਰਾਬ ਹੀ ਦੇ ਰਹੀਆਂ ਸਨ, ਸਗੋਂ ਇਤਰਾਜ਼ਯੋਗ ਹਰਕਤਾਂ ਵੀ ਕਰ ਰਹੀਆਂ ਸਨ।
2007 ਵਿੱਚ ਵੀ ਪੁਲਿਸ ਨੇ ਸੰਗੀਤ ਬਾਰ ਅਤੇ ਰੈਸਟੋਰੈਨਟ ਤੇ ਛਾਪਾ ਮਾਰਿਆ ਸੀ। ਉਸ ਸਮੇਂ 17 ਬਾਰ ਗਰਲਜ਼ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ਼ ਬੰਬੇ ਪੁਲਿਸ ਐਕਟ ਦੇ ਤਹਿਤ ਕੇਸ ਦਰਜ਼ ਕੀਤਾ ਗਿਆ ਸੀ। ਨਿਹਾਰ ਬਾਲ ਠਾਕੁਰੇ ਦੇ ਵੱਡੇ ਪੁੱਤਰ ਸਵਰਗੀ ਬਿੰਦੂ ਮਾਧਵ ਦਾ ਲੜਕਾ ਹੈ।