ਸੰਤ ਬਾਬਾ ਭਗਤ ਸਿੰਘ ਸਪੋਟਸ ਕਲੱਬ ਭੋਮਾਂ ਦੇ ਜਰਨਲ ਸਕੱਤਰ ਰਣਜੀਤ ਸਿੰਘ ਰਾਣਾ ਭੋਮਾਂ ਨੇ ਕਿਹਾ ਜੋ 17 ਮਾਰਚ ਨੂੰ ਮਜੀਠਾ ਵਿਖੇ ਕਲੱਬ ਭੋਮਾਂ ਤੇ ਸਮੂਹ ਪ੍ਰੈਸ ਕਲੱਬ ਮਜੀਠਾ ਵੱਲੋਂ ਸ. ਬਿਕਰਮ ਸਿੰਘ ਮਜੀਠੀਆ ਦੀ ਯੋਗ ਅਗਵਾਈ ਵਿਚ ਨੋਜਵਾਨਾਂ ਤੇ ਬਜ਼ੁਰਗਾਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ ਉਨ੍ਹਾਂ ਪ੍ਰਤੀ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਤੇ ਪਿੰਡਾਂ ਨੋਜਵਾਨਾਂ ਤੇ ਬਜ਼ੁਰਗਾਂ ਵਿਚ ਦਸਤਾਰ ਮੁਕਾਬਲੇ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸ. ਭੋਮਾਂ ਨੇ ਦਸਿਆਂ ਕਿ ਦਸਤਾਰ ਮੁਕਾਬਲਾ ਕਰਵਾਉਣ ਦਾ ਮੁੱਖ ਮਕਸਦ ਹੈ ਜੋ ਨੌਜਵਾਨ ਪੀੜੀ ਦਿਨੋ-ਦਿਨ ਨਸ਼ਿਆਂ ਦੀ ਦਲ-ਦਲ ਵਿਚ ਵੱਧਦੀ ਜਾ ਰਹੀ ਤੇ ਆਪਣੇ ਸਿੱਖੀ ਪਹਿਰਾਵਾ(ਦਸਤਾਰ) ਤੋਂ ਟੁਟ ਕੇ ਟੋਪੀਆਂ ਪਾਉਣ ਦੇ ਰੁਝਾਉਣ ਵੱਲ ਵੱਧ ਰਹੀ ਹੈ ਉਸ ਨੂੰ ਰੋਕਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਸ. ਭੋਮਾਂ ਨੇ ਦੱਸਿਆ ਜੋ ਨੋਜਵਾਨਾਂ ਤੇ ਬਜ਼ੁਰਗ ਸੁੰਦਰ ਸੋਹਣੀ ਦਸਤਾਰ ਸਜਾਵੇਗਾ ਉਸ ਨੂੰ ਕਲੱਬ ਵੱਲੋਂ ਪਹੁੰਚ ਰਹੇ ਮੁੱਖ ਮਹਿਮਾਨ ਸ. ਬਿਕਰਮ ਸਿੰਘ ਮਜੀਠੀਆਂ, ਜਥੇਦਾਰ ਸ. ਸੰਤੋਂਖ ਸਿੰਘ ਸਮਰਾ ਮੈਂਬਰ ਸ਼੍ਰੋਮਣੀ ਕਮੇਟੀ, ਸ. ਹਰਬੰਸ ਸਿੰਘ ਮੱਲੀ ਮੇਨੈਜਰ ਸ੍ਰੀ ਦਰਬਾਰ ਸਾਹਿਬ, ਭਾਈ ਸੁਖਵਿੰਦਰ ਸਿੰਘ ਲਾਡੀ ਨਿਸ਼ਾਨ ਸਾਹਿਬ ਵਾਲੇ, ਸ. ਸਲਵੰਤ ਸਿੰਘ ਸੇਠ ਪ੍ਰਧਾਨ ਮਜੀਠਾ, ਸ੍ਰੀ ਰਕੇਸ਼ ਪਰਾਸਰ ਪੀ.ਏ. ਸ. ਗਗਨਦੀਪ ਸਿੰਘ ਭਕਨਾ, ਤਲਬੀਰ ਸਿੰਘ ਗਿੱਲ, ਹਰਿੰਦਰ ਸਿੰਘ ਭੁੱਲਰ ਚੈਅਰਮੈਨ, ਸ. ਸੁਪਾਰੀਵਿੰਡ ਕੋਚ ਕਬੱਡੀ ਆਦਿ ਵੱਲੋਂ ਜੇਤੂ ਨੋਜਵਾਨਾਂ ਤੇ ਬਜ਼ੁਰਗਾਂ ਨੂੰ ਮੈਡਲ ਤੇ ਸਿਰੋਪਓ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੋਕੇ ਤੇ ਸ. ਜੋਗਾ ਸਿੰਘ ਅਠਵਾਲ, ਪ੍ਰਿਸੀਪਲ ਸ੍ਰੀ ਰਜਿੰਦਰ ਕੁਮਾਰ, ਸ. ਗੁਰਬਖਸ਼ ਸਿੰਘ ਸੋਖੀ, ਸ. ਤਰਸੇਮ ਸਿੰਘ ਸਾਬਕਾ ਸਰਪੰਚ ਭੋਮਾਂ, ਸ. ਮਾਹਣ ਸਿੰਘ ਬੁੱਢਾ ਥੇਹ ਸਰਪੰਚ, ਸ. ਨਿਰਮਲ ਸਿੰਘ ਸਰਪੰਚ ਵੀਰਮ, ਸ. ਬਲਜੀਤ ਸਿੰਘ ਭੋਮਾਂ, ਸ. ਭਗਵੰਤ ਸਿੰਘ, ਸ. ਸਵਿੰਦਰ ਸਿੰਘ, ਸ. ਹਰਜੀਤ ਸਿੰਘ, ਸ. ਹਰਬੀਰ ਸਿੰਘ ਕਾਕਾ ਵਡਾਲਾ, ਸ਼ੰਕਰ ਸਿੰਘ ਭੋਮਾਂ, ਸ. ਅਵਤਾਰ ਸਿੰਘ ਬੁੱਢਾ ਥੇਹ ਆਦਿ ਹਾਜ਼ਰ ਸਨ।
ਮਜੀਠੇ ਵਿਚ 17 ਮਾਰਚ ਨੂੰ ਨੋਜਵਾਨਾਂ ਤੇ ਬਜ਼ੁਰਗਾਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾਉਣ ਵਿਚ ਭਾਰੀ ਉਤਸ਼ਾਹ: ਭੋਮਾਂ
This entry was posted in ਪੰਜਾਬ.